ਮੱਧ ਪ੍ਰਦੇਸ਼ ’ਚ ਪ੍ਰਸ਼ਾਸਨ ਵੱਲੋਂ ਉਜਾੜੇ ਸਿੱਖਾਂ ਨੂੰ SGPC ਨੇ ਦਿੱਤੀ ਸਹਾਇਤਾ ਰਾਸ਼ੀ,12 ਪੀੜਤ ਪਰਿਵਾਰਾਂ ਨੂੰ ਦਿੱਤੇ ਚੈੱਕ
Shanker Badra
January 29th 2020 09:47 PM --
Updated:
January 30th 2020 05:22 PM
ਮੱਧ ਪ੍ਰਦੇਸ਼ ’ਚ ਪ੍ਰਸ਼ਾਸਨ ਵੱਲੋਂ ਉਜਾੜੇ ਸਿੱਖਾਂ ਨੂੰ SGPC ਨੇ ਦਿੱਤੀ ਸਹਾਇਤਾ ਰਾਸ਼ੀ,12 ਪੀੜਤ ਪਰਿਵਾਰਾਂ ਨੂੰ ਦਿੱਤੇ ਚੈੱਕ:ਅੰਮ੍ਰਿਤਸਰ : ਮੱਧ ਪ੍ਰਦੇਸ਼ ਅੰਦਰ ਪ੍ਰਸ਼ਾਸਨ ਵੱਲੋਂ ਘਰ ਢਾਹ ਕੇ ਉਜਾੜੇ ਗਏ ਸਿੱਖਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਭਾਈ ਲੌਂਗੋਵਾਲ ਵੱਲੋਂ ਐਲਾਨ ਕੀਤੀ ਸਹਾਇਤਾ ਰਾਸ਼ੀ ਦੇ ਇਹ ਚੈੱਕ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੱਧ ਪ੍ਰਦੇਸ਼ ਵਿਖੇ ਜਾ ਕੇ ਸਬੰਧਤਾਂ ਨੂੰ ਸੌਂਪੇ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ ਵੀ ਮੌਜੂਦ ਸਨ।