ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਅਖਤਿਆਰੀ ਫੰਡਾਂ 'ਚੋਂ ਭਾਈ ਚਾਵਲਾ ਨੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੰਡੀਆਂ ਦਰੀਆਂ

By  Joshi April 9th 2018 09:14 PM -- Updated: April 9th 2018 09:41 PM

ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਅਖਤਿਆਰੀ ਫੰਡਾਂ 'ਚੋਂ ਭਾਈ ਚਾਵਲਾ ਨੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੰਡੀਆਂ ਦਰੀਆਂ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਅਖਤਿਆਰੀ ਕੋਟਾ ਵਧਾ ਕੇ ੩-੩ ਲੱਖ ਰੁਪਏ ਕਰਨ ਦਾ ਸੁਆਗਤ ਕਰਦੇ ਹੋਏ ਕਿਹਾ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਸਤਬੀਰ ਸਿੰਘ ਰਾਈਆਂ ਨੇ ਕਿਹਾ ਕਿ ਪ੍ਰਧਾਨ ਸਾਹਿਬ ਵੱਲੋਂ ਲਿਆ ਗਿਆ ਇਹ ਇਤਿਹਾਸਿਕ ਫੈਸਲਾ ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਹਲਕੇ ਦੇ ਗੁਰਦੁਆਰਾ ਸਹਿਬਾਨ ਜਾਂ ਧਾਰਮਿਕ ਸਮਾਗਮਾਂ 'ਚ ਸ਼ਮੂਲੀਅਤ ਕਰਦੇ ਹੋਏ ਆਮ, ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨ 'ਚ ਸਹਾਈ ਸਿੱਧ ਹੋਵੇਗਾ ਉੱਥੇ ਹੀ ਹੁਣ ਤੱਕ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਲਿਆ ਗਿਆ ਫੈਸਲਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਂਦੇ ਅਖਤਿਆਰੀ ਫੰਡਾਂ 'ਚੋ ਅੱਜ ਸਥਾਨਕ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਵਾਸਤੇ ਦਰੀਆਂ ਵੰਡਣ ਮੌਕੇ ਕਿਹਾ ਕਿ ਬੁਹਤ ਹੀ ਸਿਆਸੀ ਸੂਝਬੂਝ ਦੇ ਨਾਲ ਹਾਲਾਂਕਿ ਨਾ ਤਾਂ ਕੁਝ ਵੀ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜਾਂ ਉਨ੍ਹਾਂ ਦੇ ਫੈਸਲਿਆਂ ਬਾਰੇ ਬੋਲਿਆ ਅਤੇ ਨਾ ਹੀ ੫੨੩ ਮੁਲਾਜ਼ਮਾਂ ਨੂੰ ਕੱਢਣ ਦੇ ਫੈਸਲੇ ਨੂੰ ਗ਼ਲਤ ਦੱਸਿਆ ਪਰ ਉਨ੍ਹਾਂ ਇਹ ਜਰੂਰ ਕਿਹਾ ਕਿ ਦੁਨੀਆਂ ਭਰ 'ਚ ਸਿੱਖ ਕੌਮ ਦੀ ਨੁਮਾਇੰਗੀ ਕਰਨ ਵਾਲੀ ਸੰਸਥਾ ਦੇ ਆਗੂਆਂ ਨੂੰ ਇਸ ਸੰਸਥਾ ਦੇ ਵੱਕਾਰ ਦੇ ਮੱਦੇਨਜ਼ਰ ਕੋਈ ਵੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਬਡੂੰਗਰ ਸਮੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਕੱਢਣ ਦੇ ਫੈਸਲੇ 'ਤੇ ਕਿਹਾ ਕਿ ਕਿਸੇ  ਵੀ ਫੈਸਲੇ 'ਤੇ ਪੁਨਰਵਿਚਾਰ ਕਰਨਾ ਗ਼ਲਤ ਨਹੀਂ ਹੁੰਦਾ।

ਇਸ ਮੌਕੇ ਬੋਲਦੇ ਹੋਏ ਅੰਤ੍ਰਿੰਗ ਕਮੇਟੀ ਮੈਂਬਰ ਸਤਬੀਰ ਸਿੰਘ ਰਾਈਆਂ ਨੇ ਕਿਹਾ ਕਿ ੫੨੩ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਮਾਮਲੇ 'ਚ ਦੋਵੇਂ ਮੌਜੂਦਾ ਅਤੇ ਸਾਬਕਾ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਗ਼ਲਤ ਹੀ ਨਹੀਂ ਬਲਕਿ ਨਾਜ਼ੁਕ ਦੌਰ 'ਚ ਗੁਜ਼ਰ ਰਹੀ ਕੌਮ ਲਈ ਦੁੱਖਦਾਈ ਵੀ ਹੈ। ਇਸ ਲਈ ਉਨ੍ਹਾਂ ਨੂੰ ਇਸਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਲਕਿ ਪ੍ਰੋਫੈਸਰ ਬਡੂੰਗਰ ਨੂੰ ਤਾਂ ਇਹ ਚਾਹੀਦਾ ਸੀ ਕਿ ਇਹ ਮਸਲਾ ਸਾਹਮਣੇ ਆਉਣ ਤੋਂ ਪਹਿਲਾਂ ਉਹ ਪ੍ਰਧਾਨ ਨਾਲ ਬੈਠ ਕੇ ਇਸਦਾ ਯੋਗ ਹੱਲ ਕੱਢਦੇ।ਬਡੂੰਗਰ ਵੱਲੋਂ ਇਸ ਮਾਮਲੇ ਸਬੰਧੀ ਇੱਕ ਵਾਰ ਵੀ ਨਾ ਬੁਲਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਕਿਸੇ ਨੇ ਨਹੀਂ ਵੀ ਬੁਲਾਇਆ ਸੀ ਉਨ੍ਹਾਂ ਨੂੰ ਖੁਦ ਚਲੇ ਜਾਣਾ ਚਾਹੀਦਾ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਅਖਤਿਆਰੀ ਫੰਡਾਂ 'ਚੋਂ ਭਾਈ ਚਾਵਲਾ ਨੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੰਡੀਆਂ ਦਰੀਆਂ—PTC News

Related Post