ਸ਼੍ਰੋਮਣੀ ਕਮੇਟੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਸਾਮ ’ਚ ਵੱਸੇ ਸਿੱਖਾਂ ਦੀ ਲਵੇਗੀ ਸਾਰ : ਡਾ. ਰੂਪ ਸਿੰਘ

By  Shanker Badra April 8th 2019 06:52 PM

ਸ਼੍ਰੋਮਣੀ ਕਮੇਟੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਸਾਮ ’ਚ ਵੱਸੇ ਸਿੱਖਾਂ ਦੀ ਲਵੇਗੀ ਸਾਰ : ਡਾ. ਰੂਪ ਸਿੰਘ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਨੇ ਅਸਾਮ ’ਚ 1820 ਤੋਂ ਵੱਸੇ ਸਥਾਨਕ ਸਿੱਖਾਂ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆ।ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਸਾਮ ਦੀ ਰਾਜਧਾਨੀ ਗੁਹਾਟੀ ਵਿਖੇ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜੋਨ ਧੋਬੜੀ ਸਾਹਿਬ ਤੇ ਹੋਰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ’ਚ ਹਿੱਸਾ ਲੈਣ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਅਸਾਮ ਪੁੱਜਾ ਹੋਇਆ ਹੈ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ ’ਤੇ ਸਥਾਨਕ ਸਿੱਖਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸਿੱਖ ਸੰਸਥਾਵਾਂ ਨਾਲ ਸਾਂਝ ਬਣਾਈ ਰੱਖਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਅਧਿਕਾਰੀ ਪਿੰਡ ਬਰਕੋਲਾ ਸਿੰਘ ਗਾਉਂ ਤੇ ਛੱਪਰਮੁਖ ਵਿਖੇ ਪਹੁੰਚੇ।ਡਾ. ਰੂਪ ਸਿੰਘ ਨੇ ਅਸਾਮ ’ਚ ਵੱਸਦੇ ਸਿੱਖਾਂ ਦੇ ਇਨ੍ਹਾਂ ਇਤਿਹਾਸਕ ਪਿੰਡਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸੂਬੇ ਅੰਦਰ ਧਰਾਤਲ ਪੱਧਰ ’ਤੇ ਵੱਸੇ ਸਿੱਖਾਂ ਉਪਰ ਆਪਣੀ ਪਹੁੰਚ ਬਣਾ ਰਹੀ ਹੈ ਅਤੇ ਇਸੇ ਤਹਿਤ ਹੀ ਅਸਾਮ ਦੇ ਸਥਾਨਕ ਸਿੱਖਾਂ ਤੱਕ ਵੀ ਪਹੁੰਚ ਕੀਤੀ ਗਈ ਹੈ।

SGPC Maharaja Ranjit Singh From time Sikhs living in Assam ਸ਼੍ਰੋਮਣੀ ਕਮੇਟੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਸਾਮ ’ਚ ਵੱਸੇ ਸਿੱਖਾਂ ਦੀ ਲਵੇਗੀ ਸਾਰ : ਡਾ. ਰੂਪ ਸਿੰਘ

ਉਨ੍ਹਾਂ ਦੱਸਿਆ ਕਿ ਅਸਾਮ ’ਚ ਛੱਪਰਮੁਖ ਇਕ ਅਜਿਹਾ ਪਿੰਡ ਹੈ,ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇਥੇ ਸਿੱਖ ਵੱਸੇ ਹੋਏ ਹਨ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਨਗਰ ਗੁਹਾਟੀ ਤੋਂ 120 ਕਿਲੋਮੀਟਰ ਦੂਰ ਸਥਿਤ ਹੈ ਤੇ ਇਥੇ 1820 ਈ: ਵਿਚ ਉਸ ਵੇਲੇ ਦੇ ਰਾਜੇ ਚੰਦਰਕਾਤਾਂ ਸਿੰਘਾਂ ਦੀ ਮੱਦਦ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਸੌ ਕਰੀਬ ਸਿੱਖ ਸੈਨਿਕ ਭੇਜੇ ਸਨ।ਇਨ੍ਹਾਂ ਵਿੱਚੋਂ ਬਹੁਤੇ ਲੜਾਈ ਦੌਰਾਨ ਸ਼ਹੀਦ ਹੋ ਗਏ ਅਤੇ ਜੋ ਬਚੇ ਤੇ ਜ਼ਖ਼ਮੀ ਹੋਏ ਸਨ ਉਹ ਪੱਕੇ ਤੌਰ ’ਤੇ ਇਥੋਂ ਦੇ ਵਸਨੀਕ ਬਣ ਗਏ ਸਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿੱਖਾਂ ਨੇ ਅਜੇ ਤੱਕ ਸਿੱਖ ਵਿਰਾਸਤ ਤੇ ਸਰੂਪ ਨੂੰ ਮਜ਼ਬੂਤੀ ਨਾਲ ਸੰਭਾਲਿਆ ਹੋਇਆ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਇਹ ਅੱਜ ਵੀ ਅਨੰਦ ਕਾਰਜ ਤੋਂ ਪਹਿਲਾਂ ਲੜਕੇ ਲੜਕੀ ਨੂੰ ਗੁਰੂ ਦੀਆਂ ਖ਼ੁਸ਼ੀਆਂ ਹਾਸਲ ਕਰਨ ਲਈ ਪੰਥਕ ਪਰਿਵਾਰ ਦਾ ਮੈਂਬਰ ਬਣਾਉਂਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਸਿੱਖਾਂ ਦਾ ਖਾਣ-ਪੀਣ, ਪਹਿਰਾਵਾਂ ਅਤੇ ਬੋਲੀ ਅਸਾਮੀ ਹੈ ਪਰ ਇਹ ਸਿੱਖ ਰਵਾਇਤਾਂ ਦੀ ਬਾਖੂਬੀ ਪਾਲਣਾ ਕਰਦੇ ਹਨ।

SGPC Maharaja Ranjit Singh From time Sikhs living in Assam ਸ਼੍ਰੋਮਣੀ ਕਮੇਟੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਸਾਮ ’ਚ ਵੱਸੇ ਸਿੱਖਾਂ ਦੀ ਲਵੇਗੀ ਸਾਰ : ਡਾ. ਰੂਪ ਸਿੰਘ

ਇਸੇ ਦੌਰਾਨ ਸਥਾਨਕ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਅੱਗੇ ਆਪਣੀਆਂ ਕੁਝ ਸਥਾਨਕ ਲੋੜਾਂ ਦਾ ਜ਼ਿਕਰ ਕੀਤਾ, ਜਿਸ ਦੀ ਪੂਰਤੀ ਲਈ ਡਾ. ਰੂਪ ਸਿੰਘ ਨੇ ਪ੍ਰਧਾਨ ਸਾਹਿਬ ਦੀ ਪ੍ਰਵਾਨਗੀ ’ਤੇ ਵਿਸ਼ਵਾਸ ਦਿਵਾਇਆ।ਡਾ. ਰੂਪ ਸਿੰਘ ਨੇ ਕਿਹਾ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਪੰਜਾਬੀ ਅਧਿਆਪਕ ਭੇਜਣ ਲਈ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਨ੍ਹਾਂ ਸਿੱਖਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਵੀ ਪ੍ਰਬੰਧ ਕੀਤੇ ਜਾਣਗੇ, ਤਾਂ ਕਿ ਇਹ ਬਹੁਮੁੱਲੇ ਸਿੱਖ ਇਤਿਹਾਸ, ਵਿਰਾਸਤ ਅਤੇ ਵਿਰਸੇ ਨਾਲ ਜੁੜੇ ਰਹਿਣ।ਇਸ ਮੌਕੇ ਸਥਾਨਕ ਵਾਸੀਆਂ ਤੋਂ ਇਲਾਵਾ ਅਸਾਮ ਦੇ ਨੌਜੁਆਨ ਸਿੱਖ ਆਗੂ ਭਾਈ ਅਜੀਤ ਸਿੰਘ, ਭਾਈ ਸਿਮਰਨ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਸੁਖਵਰਸ਼ ਸਿੰਘ ਪੰਨੂ, ਗੁਰਿੰਦਰਪਾਲ ਸਿੰਘ ਗੋਰਾ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਜਥੇਦਾਰ ਜਸਵਿੰਦਰ ਸਿੰਘ ਦੀਨਪੁਰ ਮੈਨੇਜਰ ਸ੍ਰੀ ਦਰਬਾਰ ਸਾਹਿਬ,ਪਰਮਜੀਤ ਸਿੰਘ ਖ਼ਾਲਸਾ, ਮੇਜਰ ਸਿੰਘ, ਭਾਈ ਜਗਤਾਰ ਸਿੰਘ ਜੰਮੂ, ਭਾਈ ਹਰਪਿੰਦਰ ਸਿੰਘ ਪ੍ਰਚਾਰਕ ਆਦਿ ਹਾਜ਼ਰ ਸਨ।

-PTCNews

Related Post