ਕਾਂਗਰਸ ਦੇ ਰਾਜ 'ਚ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੀ 'ਸ਼ਗਨ ਸਕੀਮ' ਨੂੰ ਤਰਸਦੀਆਂ ਪੰਜਾਬ ਦੀਆਂ ਧੀਆਂ

By  Joshi January 25th 2018 06:09 PM

Shagan Scheme: ਪੰਜਾਬ ਵਿੱਚ ਕੁਝ ਸਮਾਂ ਪਹਿਲਾ ਲੜਕੀਆਂ ਦੇ ਵਿਆਹ ਕਰਨ ਲਈ ਸਰਕਾਰ ਵੱਲੋ ਸਹੂਲਤ ਦਿੱਤੀ ਜਾਣ ਲਈ ਇੱਕ ਸਕੀਮ ਚਲਾਈ ਗਈ ਸੀ, ਜਿਸਨੂੰ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਇਸ ਯੋਜਨਾ ਨੂੰ ਸ਼ਗਨ ਸਕੀਮ 'Shagan Scheme' ਦਾ ਨਾਮ ਦਿੱਤਾ ਗਿਆ ਸੀ।

ਹੁਣ, ਕੈਪਟਨ ਸਰਕਾਰ ਨੇ ਇਸ ਦਾ ਨਾਂ ਬਦਲ ਕੇ 'ਆਸ਼ੀਰਵਾਦ ਸਕੀਮ' ਰੱਖ ਦਿੱਤਾ ਹੈ। ਸਰਕਾਰ ਲੜਕੀਆਂ ਦੇ ਵਿਆਹ ਉਪਰੰਤ ਲੜਕੀਆਂ ਨੂੰ ਕੁਝ ਰਾਸ਼ੀ ਸ਼ਗਨ ਦੇ ਤੌਰ 'ਤੇ ਮੁਹਈਆ ਕਰਦੀ ਸੀ।

ਕਾਂਗਰਸ ਦੇ ਰਾਜ 'ਚ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੀ 'Shagan Scheme' ਨੂੰ ਤਰਸਦੀਆਂ ਪੰਜਾਬ ਦੀਆਂ ਧੀਆਂShagan Scheme: ਪਰ ਅੱਜ ਦੇ ਸਮੇਂ ਵਿੱਚ ਇਹ ਸਹੂਲਤ ਲੜਕੀਆਂ ਨੂੰ ਪ੍ਰਦਾਨ ਨਹੀ ਕੀਤੀ ਜਾ ਰਹੀ ਹੈ।ਪੰਜਾਬ ਦੀਆਂ ਹਜ਼ਾਰਾਂ ਧੀਆਂ ਇਸ ਸਕੀਮ ਦਾ ਇੰਤਜਾਰ ਕਰ ਰਹੀਆਂ ਹਨ। ਪੰਜਾਬ ਭਰ 'ਚ ਕਰੀਬ 60 ਹਜ਼ਾਰ ਧੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਗਰੀਬ ਮਾਪਿਆਂ ਨੇ ਸਰਕਾਰੀ ਮਦਦ ਦੀ ਝਾਕ ਵਿੱਚ ਕਰਜ਼ੇ ਚੁੱਕ ਕੇ ਵਿਆਹ ਕੀਤੇ ਸਨ। ਪਰ ਵਿਆਹ ਤੋਂ ਬਾਅਦ ਨਿਆਣੇ ਵੀ ਹੋ ਗਏ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਸ਼ਗਨ ਨਹੀ ਮਿਲਿਆ ਹੈ।

ਕਾਂਗਰਸ ਦੇ ਰਾਜ 'ਚ ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੀ 'Shagan Scheme' ਨੂੰ ਤਰਸਦੀਆਂ ਪੰਜਾਬ ਦੀਆਂ ਧੀਆਂਕੈਪਟਨ ਸਰਕਾਰ ਨੇ ਪਹਿਲੀ ਜੁਲਾਈ, 2017 ਤੋਂ ਆਸ਼ੀਰਵਾਦ ਸਕੀਮ ਦੀ ਰਾਸ਼ੀ 15 ਹਜ਼ਾਰ ਤੋਂ 21 ਹਜ਼ਾਰ ਕਰ ਦਿੱਤੀ ਹੈ ,ਪਰ ਇਸ ਦਾ ਮਹੂਰਤ ਅਜੇ ਤੱਕ ਨਹੀ ਕੀਤਾ ਗਿਆ।ਪੰਜਾਬ ਦੀਆਂ ਧੀਆਂ ਅਤੇ ਉਹਨਾਂ ਦੇ ਮਾਪੇ ਇਸ ਇੰਤਜਾਰ ਹਨ ਕਿ ਕਦੋ ਸਰਕਾਰ ਵੱਲੋਂ ਇਹ ਸਹੂਲਤ ਮਿਲੇਗੀ।

—PTC News

Related Post