ਦਿੱਲੀ ਦੇ ਸ਼ਾਹੀਨ ਬਾਗ 'ਚ ਫਾਇਰਿੰਗ ਦਾ ਮਾਮਲਾ, ਗੋਲੀ ਚਲਾਉਣ ਵਾਲਾ ਨਿਕਲਿਆ "ਆਪ" ਵਰਕਰ

By  Jashan A February 4th 2020 09:06 PM -- Updated: February 4th 2020 09:07 PM

ਨਵੀਂ ਦਿੱਲੀ: ਪਿਛਲੇ ਦਿਨੀਂ ਦਿੱਲੀ ਦੇ ਸ਼ਾਹੀਨ ਬਾਗ 'ਚ ਗੋਲੀ ਚਲਾ ਕੇ ਹੰਗਾਮਾ ਫੈਲਾਉਣ ਵਾਲੇ ਨੌਜਵਾਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਫਾਇਰਿੰਗ ਕਰਨ ਵਾਲੇ ਕਪਿਲ ਗੁੱਜਰ ਦੀਆਂ 'ਆਪ' ਆਗੂਆਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ।

ਕ੍ਰਾਇਮ ਬ੍ਰਾਂਚ ਨੇ ਕਪਿਲ ਗੁਰਜਰ ਦੇ ਮੋਬਾਇਲ ਤੋਂ ਕੁਝ ਤਸਵੀਰਾਂ ਮਿਲੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਪਿਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਅਤੇ ਪਾਰਟੀ ਨੇਤਾ ਆਤਿਸ਼ੀ ਮਾਰਲਿਨਾ ਨਾਲ ਨਜ਼ਰ ਆ ਰਿਹਾ ਹੈ।ਦਿੱਲੀ ਪੁਲਿਸ ਮੁਤਾਬਕ ਕਪਿਲ ਤੇ ਉਸਦੇ ਪਿਤਾ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਮੈਂਬਰ ਬਣੇ ਸਨ।

https://twitter.com/ANI/status/1224689140278497281?s=20

https://twitter.com/ANI/status/1224695270933327876?s=20

-PTC News

Related Post