ਜਦੋਂ ਸ਼ਹਿਨਾਜ਼ ਗਿੱਲ ਨੇ ਕੀਤੀ ਕੈਟਰੀਨਾ ਕੈਫ਼ ਦੀ ਨਕਲ... ਦੇਖੋ ਵੀਡੀਓ

By  Jashan A December 24th 2019 01:58 PM

ਜਦੋਂ ਸ਼ਹਿਨਾਜ਼ ਗਿੱਲ ਨੇ ਕੀਤੀ ਕੈਟਰੀਨਾ ਕੈਫ਼ ਦੀ ਨਕਲ... ਦੇਖੋ ਵੀਡੀਓ,ਬਿੱਗ ਬੌਸ ਦਾ ਘਰ ਸਾਰਿਆਂ ਦੀ ਖਿੱਚ ਦਾ ਕੇਂਦਰ ਹੈ। ਇਸ ਘਰ 'ਚ ਰਹਿੰਦੇ ਲੋਕ ਇਸ ਘਰ ਨੂੰ ਹੋਰ ਖਾਸ ਬਣਾ ਦਿੰਦੇ ਹਨ ਤੇ ਹਮੇਸ਼ਾ ਲਈ ਆਪਣੀ ਛਾਪ ਛੱਡ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਘਰ 'ਚ ਮਨੋਰੰਜਨ ਦਾ ਸਿਹਰਾ ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਦੇ ਸਿਰ ਬੱਝਦਾ ਹੈ।

ਹਾਲ ਹੀ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਸਨੇ ਕੈਟਰੀਨਾ ਕੈਫ਼ ਦੀ ਐਕਟਿੰਗ ਕੀਤੀ ਹੈ। ਸ਼ਹਿਨਾਜ਼ ਨੇ ਇਹ ਵੀਡੀਓ ਟਿੱਕ -ਟੋਕ 'ਤੇ ਬਣਾਈ ਹੈ।

ਹੋਰ ਪੜ੍ਹੋ: ਹੁਸ਼ਿਆਰਪੁਰ ਦੇ ਪਿੰਡ ਲਾਂਬੜਾ 'ਚ ਨਿੱਜੀ ਰੰਜਸ਼ ਕਾਰਨ ਮੌਜੂਦਾ ਸਰਪੰਚ ਦਾ ਕੀਤਾ ਕਤਲ

ਜਿਸ 'ਚ ਕੈਟਰੀਨਾ ਤੇ ਅਕਸ਼ੈ ਕੁਮਾਰ ਦੀ ਫ਼ਿਲਮ "ਤੀਸ ਮਾਰ ਖ਼ਾਨ "ਦਾ ਮਸ਼ਹੂਰ ਗਾਣਾ "ਸ਼ੀਲਾ ਕੀ ਜਵਾਨੀ "ਦਾ ਮਿਊਜ਼ਿਕ ਹੈ ਤੇ ਸ਼ਹਿਨਾਜ਼ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ ਜੋ ਕਿ ਉਸਨੇ ਬਾਖ਼ੂਬੀ ਕੀਤੀ ਹੈ। ਆਪਣੀ ਇਸ ਕਿਊਟ ਹਰਕਤ ਨਾਲ ਸ਼ਹਿਨਾਜ਼ ਫਿਰ ਤੋਂ ਸਾਰਿਆਂ ਦਾ ਦਿਲ ਜਿੱਤ ਰਹੀ ਹੈ।

ਦੱਸ ਦਈਏ ਕਿ ਜਦੋਂ ਸ਼ਹਿਨਾਜ਼ ਗਿੱਲ ਦੀ ਬਿੱਗ ਬੌਸ 'ਚ ਐਂਟਰੀ ਹੋਈ ਸੀ ਤਾਂ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਸ਼ਹਿਨਾਜ਼ ਨੂੰ "ਪੰਜਾਬ ਦੀ ਕੈਟਰੀਨਾ ਕੈਫ਼ "ਦਾ ਟੈਗ ਦਿੱਤਾ ਸੀ। ਆਪਣੇ ਭੋਲੇਪਨ ਤੇ ਅਜੀਬ ਹਰਕਤਾਂ ਨਾਲ ਸ਼ਹਿਨਾਜ਼ ਗਿੱਲ ਸਾਰਿਆਂ ਦੀ ਇੱਜ਼ਤ ਤੇ ਪਿਆਰ ਖੱਟ ਰਹੀ ਹੈ।

-PTC News

Related Post