ਪੰਜਾਬ ਪੁਲਿਸ 'ਚ ਨੌਕਰੀ ਕਰਦਾ ਪੁੱਤਰ, ਤੇ ਮਾਂ ਸੜਕਾਂ 'ਤੇ ਖਾ ਰਹੀ ਧੱਕੇ

By  Jagroop Kaur December 7th 2020 11:02 PM

ਇੱਕ ਪਾਸੇ ਅੱਜ ਸਾਡੇ ਬਜ਼ੁਰਗ ਹੱਕਾਂ ਲਈ ਸੜਕਾਂ ਤੇ ਹਨ ਆਂ ਜੋ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਨਾ ਰਹਿਣਾ ਪਵੇ , ਤਾਂ ਉਥੇ ਹੀ ਇਹਨਾਂ ਹੀ ਬਜ਼ੁਰਗਾਂ ਨੂੰ ਨੌਜਵਾਨ ਬੱਚਿਆਂ ਵੱਲੋਂ ਸੜਕਾਂ 'ਤੇ ਰੁਲਣ ਲਈ ਛੱਡਿਆ ਜਾਂਦਾ ਹੈ। ਜੋ ਕਿ ਸਮਾਜ ਉੱਤੇ ਲਾਹਨਤ ਹਨ ਜੋ ਬਜ਼ੁਰਗ ਹਾਲਤ ਵਿਚ ਆਪਣੇ ਮਾਂ-ਬਾਪ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਕਰ ਦਿੰਦੇ ਹਨ। ਮਾਮਲਾ ਹੈ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਦਾ, ਜਿੱਥੇ ਇਕ ਵਿਧਵਾ ਔਰਤ ਕਰਤਾਰੀ, ਜੋ ਕਿ ਪਹਿਲਾਂ ਬਟਾਲਾ ਦੇ ਮੁਰਗੀ ਮਹੱਲਾ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਉਸ ਨੂੰ ਛੱਡ ਕੇ ਚਲੇ ਜਾਂਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਸ ਬਜ਼ੁਰਗ ਮਾਤਾ ਦੇ 6 ਬੱਚੇ ਹਨ, ਜਿਨ੍ਹਾਂ ਵਿਚੋਂ ਤਿੰਨ ਲੜਕੀਆਂ ਅਤੇ ਤਿੰਨ ਮੁੰਡੇ ਹਨ ਤੇ ਉਨ੍ਹਾਂ ਨੇ ਸਾਰੇ ਬੱਚਿਆਂ ਦੇ ਮਿਹਨਤ ਮਜ਼ਦੂਰੀ ਕਰ ਕੇ ਵਿਆਹ ਕਰਵਾਏ ਤਾਂ ਕਿ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣਨ। ਪਰ ਅੱਜ ਉਨ੍ਹਾਂ ਹੀ ਬੱਚਿਆਂ ਨੇ ਆਪਣੀ ਬਜ਼ੁਰਗ ਮਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਕਰ ਦਿੱਤਾ। ਪਤੀ ਦੀ ਮੌਤ ਤੋਂ ਬਾਅਦ ਘਰ ਦਾ ਕਿਰਾਇਆ ਨਾ ਦਿੱਤੇ ਜਾਣ ਕਾਰਣ ਉਸ ਨੂੰ ਅੱਜ ਰੇਲਵੇ ਸਟੇਸ਼ਨ ਉੱਤੇ ਰਾਤ ਗੁਜ਼ਾਰਨੀ ਪੈਂਦੀ ਹੈ ਅਤੇ ਬਟਾਲਾ ਦਾ ਰੇਲਵੇ ਸਟੇਸ਼ਨ ਹੀ ਬਜ਼ੁਰਗ ਮਾਂ ਦਾ ਘਰ ਬਣਿਆ ਹੋਇਆ ਹੈ ਸਭ ਤੋਂ ਵਧੇਰੇ ਲਾਹਨਤ ਉਸ ਬੇਟੇ ਉੱਤੇ ਹੈ ਜੋ ਪੰਜਾਬ ਪੁਲਸ ਵਿਚ ਸੇਵਾ ਨਿਭਾ ਰਿਹਾ ਹੈ ਪਰ ਉਸ ਦੀ ਖੁਦ ਦੀ ਮਾਂ ਇਸ ਠੰਡ ਵਿਚ 6 ਮਹੀਨਿਆਂ ਤੋਂ ਰੇਲਵੇ ਸਟੇਸ਼ਨ ਉੱਤੇ ਸੋਣ ਨੂੰ ਮਜਬੂਰ ਹੈ।

ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਘਰ ਦਾ ਕਿਰਾਇਆ ਨਾ ਦਿੱਤੇ ਜਾਣ ਕਾਰਣ ਉਹ ਰੇਲਵੇ ਸਟੇਸ਼ਨ ਉੱਤੇ ਆ ਗਈ ਕਿਉਂਕਿ ਬੇਟੇ ਉਸ ਨੂੰ ਪਹਿਲਾਂ ਹੀ ਛੱਡ ਕਰ ਚਲੇ ਗਏ ਸਨ ਅਤੇ ਲੱਗਭੱਗ 6 ਮਹੀਨਿਆਂ ਤੋਂ ਰੇਲਵੇ ਸਟੇਸ਼ਨ ਉੱਤੇ ਹੀ ਰਹਿ ਕੇ ਆਪਣਾ ਸਮਾਂ ਲੰਘਾ ਰਹੀ ਹੈ। ਮਾਤਾ ਨੇ ਦੱਸਿਆ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਸਰਕਾਰ ਜਾਂ ਕਿਸੇ ਹੋਰ ਸੰਸਥਾ ਵਲੋਂ ਕਿਸੇ ਵੀ ਤਰ੍ਹਾਂ ਦਾ ਸਹਾਰਾ ਨਹੀਂ ਮਿਲਿਆ। ਉਹ ਪਹਿਲਾਂ ਮਿਹਨਤ ਮਜਦੂਰੀ ਕਰ ਕੇ ਆਪਣਾ ਸਮਾਂ ਬਸਰ ਕਰਦੀ ਸੀ ਪਰ ਹੁਣ ਜ਼ਿਆਦਾ ਬਜ਼ੁਰਗ ਹੋਣ ਕਾਰਣ ਉਸ ਤੋਂ ਕੰਮ ਵੀ ਨਹੀਂ ਹੁੰਦਾ।

Parental Love is the Only Love That is Truly Selfless, Unconditional and  Forgiving... - Indian Catholic Matters

ਮਾਤਾ ਨੇ ਦੱਸਿਆ ਦੀ ਮੇਰੇ 6 ਬੱਚੇ ਹਨ ਜਿਨ੍ਹਾਂ ਵਿਚੋਂ 3 ਲੜਕੀਆਂ ਅਤੇ 3 ਮੁੰਡੇ ਹਨ। ਸਾਰਿਆਂ ਦੀ ਮਿਹਨਤ ਮਜਦੂਰੀ ਕਰਕੇ ਮੈਂ ਵਿਆਹ ਕਰਵਾ ਦਿੱਤੇ ਅਤੇ ਇਕ ਪੁੱਤਰ ਮੇਰਾ ਪੰਜਾਬ ਪੁਲਸ ਵਿਚ ਹੈ ਅਤੇ ਬਾਕੀ ਦੋ ਬੇਟੇ ਧਾਰਮਿਕ ਸਥਾਨਾਂ ਉੱਤੇ ਰਹਿੰਦੇ ਹਨ। ਹੁਣ ਬਟਾਲਾ ਦਾ ਰੇਲਵੇ ਸਟੇਸ਼ਨ ਹੀ ਮੇਰਾ ਘਰ ਹੈ ਜਦੋਂ ਤੱਕ ਜਿੰਦਗੀ ਹੈ ਤੱਦ ਤੱਕ ਇਸੇ ਤਰ੍ਹਾਂ ਜਿੰਦਗੀ ਲੰਘਾਉਣੀ ਪਵੇਗੀ।

 

ਰੇਲਵੇ ਸਟਾਫ ਨੇ ਦੱਸਿਆ ਕਿ ਲੱਗਭੱਗ 6 ਮਹੀਨਿਆਂ ਤੋਂ ਇਹ ਮਾਤਾ ਇੱਥੇ ਰਹਿ ਰਹੀ ਹੈ। ਸਟੇਸ਼ਨ ਦੇ ਬਾਹਰ ਢਾਬਾ ਹੈ ਜੋ ਮਾਤਾ ਨੂੰ ਭੋਜਨ ਦੇ ਦਿੰਦਾ ਹੈ। ਬਾਕੀ ਕੋਈ ਸਮਾਜ ਸੇਵੀ ਮਾਤਾ ਨੂੰ ਗਰਮ ਬਿਸਤਰਾ ਦੇ ਕੇ ਗਿਆ ਸੀ, ਜਿਸ ਦੇ ਸਹਾਰੇ ਮਾਤਾ ਰਾਤ ਗੁਜ਼ਾਰਦੀ ਹੈ। ਸਾਡੇ ਵਲੋਂ ਵੀ ਮਾਤਾ ਦੀ ਥੋੜੀ ਬਹੁਤ ਮਦਦ ਕੀਤੀ ਜਾਂਦੀ ਹੈ।

Related Post