ਛੋਟੇ ਪਰਦੇ 'ਤੇ ਦੂਸਰੇ ਸਿਤਾਰਿਆਂ ਨਾਲੋਂ ਵੱਧ ਕਮਾਉਂਦੀ ਹੈ ਸ਼ਹਿਨਾਜ਼, ਜਾਣੋ ਕਿਵੇਂ ?

By  Shanker Badra June 13th 2020 06:47 PM

ਛੋਟੇ ਪਰਦੇ 'ਤੇ ਦੂਸਰੇ ਸਿਤਾਰਿਆਂ ਨਾਲੋਂ ਵੱਧ ਕਮਾਉਂਦੀ ਹੈ ਸ਼ਹਿਨਾਜ਼, ਜਾਣੋ ਕਿਵੇਂ ?:ਚੰਡੀਗੜ੍ਹ : ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਕੌਰ ਗਿੱਲ ਜੋ ਕਿ ਇਕ ਮਸ਼ਹੂਰ ਰਿਆਲਟੀ ਸ਼ੋਅ ''ਬਿਗ ਬੌਸ'' ਕਰਕੇ ਬਹੁਤ ਚਰਚਾ ਵਿਚ ਆ ਗਈ ਅਤੇ ਲੱਖਾਂ ਹੀ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਈ ਹੈ। ਅੱਜ -ਕੱਲ ਉਸਦੀਆਂ ਵੀਡਿਓਜ਼ ਸੋਸ਼ਲ ਮੀਡਿਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜੇਕਰ ਸ਼ਹਿਨਾਜ਼ ਕੌਰ ਗਿੱਲ ਦੀ ਆਮਦਨ ਦੀ ਗੱਲ ਕਰੀਏ ਤਾਂ ਉਹ ਲਾਕਡਾਊਨ ਵਿਚ ਘਰ ਬੈਠੇ ਹੀ ਬਾਕੀ ਫ਼ਿਲਮੀ ਕਲਾਕਾਰਾਂ ਨਾਲੋਂ ਜ਼ਿਆਦਾ ਪੈਸੇ ਕਮਾਂ ਰਹੀ ਹੈ।

ਸੂਤਰਾਂ ਦੇ ਅਨੁਸਾਰ ਖ਼ਬਰ ਮਿਲੀ ਹੈ ਕਿ ਪੰਜਾਬੀ ਸਿੰਗਰ ਸ਼ਹਿਨਾਜ਼ ਕੌਰ ਗਿੱਲ ਇਕ ਇੰਸਟਾਗ੍ਰਾਮ ਪੋਸਟ ਸਾਂਝੀ ਕਰਨ ਦੇ 8 ਲੱਖ ਰੁਪਏ ਲੈਂਦੀ ਹੈ, ਜਦਕਿ 5 ਲੱਖ ਰੁਪਏ ਉਹਨਾਂ ਦਾ ਬੇਸ ਪ੍ਰਾਈਜ਼ ਹੈ। ਖ਼ਬਰਾਂ ਦੇ ਅਨੁਸਾਰ ਕੁਝ ਵੱਡੇ ਬ੍ਰਾਂਡ ਸ਼ਹਿਨਾਜ਼ ਨੂੰ 10 ਲੱਖ ਰੁਪਏ ਇਕ ਪੋਸਟ ਦੇ ਆਫ਼ਰ ਕਰ ਰਹੇ ਹਨ ਪਰ ਪੀਟੀਸੀ ਨਿਊਜ਼ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ।

ਜੇ ਸ਼ਹਿਨਾਜ਼ ਕੌਰ ਗਿੱਲ ਦੇ ਕੰਮ ਦੀ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਹੀ ਉਹ ਅਤੇ ਸਿਧਾਰਥ ਸ਼ੁਕਲਾ ਨਾਲ ਇਕ ਗਾਣੇ ਵਿਚ ਨਜ਼ਰ ਆਈ ਸੀ, ਜਿਸਨੂੰ ਲੋਕਾਂ ਦੁਆਰਾ ਬਹੁਤ ਪਿਆਰ ਮਿਲਿਆ ਸੀ। ਸੂਤਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਕੌਰ ਜ਼ਲਦੀ ਹੀ ਸਿਧਾਰਥ ਸ਼ੁਕਲਾ ਨਾਲ ਇਕ ਰਿਆਲਟੀ ਸ਼ੋਅ ਵਿਚ ਵੀ ਨਜ਼ਰ ਆ ਸਕਦੀ ਹੈ। ਫ਼ਿਲਹਾਲ ਤਾਂ ਉਹ ਘਰੇ ਰਹਿ ਕੇ ਆਪਣੀਆਂ ਵੀਡੀਓਜ਼ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ।

-PTCNews

Related Post