ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ

By  Shanker Badra October 29th 2019 04:38 PM

ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ:ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਅੰਡਰ ਵਰਲਡ ਡੋਨ ਇਕਬਾਲ ਮਿਰਚੀ ਨਾਲ ਕਥਿਤ ਸਬੰਧਾਂ ਲਈ ਸੰਮਨ ਭੇਜਿਆ ਹੈ। ਜਿਸ ਤੋਂ ਬਾਅਦ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

Shilpa Shetty husband Raj Kundra summoned by ED for link with Dawood aide Iqbal Mirchi ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ

ਇਸ ਦੌਰਾਨ ਈਡੀ ਨੇ ਰਾਜ ਕੁੰਦਰਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਸਾਹਮਣੇ 4 ਨਵੰਬਰ ਨੂੰ ਇਥੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦਾ ਬਿਆਨ ਪੇਸ਼ੀ ਦੇ ਸਮੇਂ ਹੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਾਲੇ ਧਨ ਨੂੰ ਚਿੱਟਾ ਕਰਨ ਦੀ ਰੋਕਥਾਮ ਸਬੰਧੀ ਕਾਨੂੰਨ (ਪੀ.ਐੱਮ. ਐੱਲ. ਏ.) ਦੇ ਤਹਿਤ ਕੀਤੀ ਜਾ ਰਹੀ ਹੈ।

Shilpa Shetty husband Raj Kundra summoned by ED for link with Dawood aide Iqbal Mirchi ਇਕਬਾਲ ਮਿਰਚੀ ਨਾਲ ਸਬੰਧਾਂ ਨੂੰ ਲੈ ਕੇ ED ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਨੂੰ ਭੇਜਿਆ ਸੰਮਨ

ਜ਼ਿਕਰਯੋਗ ਹੈ ਕਿ ਅੰਡਰ ਵਰਲਡ ਡਾਊਨ ਦਾਊਦ ਇਬਰਾਹਿਮ ਦੇ ਨਜ਼ਦੀਕੀ ਇਕਬਾਲ ਮਿਰਚੀ ਦੀ ਜਾਇਦਾਦ ਡੀਲ ਦੀ ਜਾਂਚ ਈਡੀ ਕਰ ਰਹੀ ਹੈ। ਇਸ ਵਿੱਚ ਜਾਂਚ ਏਜੰਸੀ ਨੇ ਬਾਲੀਵੁੱਡ ਕੁਨੈਕਸ਼ਨ ਦਾ ਖੁਲਾਸਾ ਕੀਤਾ ਹੈ, ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਤੇ ਰਾਜਕੁੰਦਰਾ ਨੂੰ ਈਡੀ ਨੇ ਇਸ ਕੇਸ ਵਿੱਚ ਤਲਬ ਕੀਤਾ ਹੈ।

-PTCNews

Related Post