ਬਾਊਂਸਰਾਂ ਨੇ ਫੋਟੋਗ੍ਰਾਫਰ ਨੂੰ ਕੁੱਟ ਕੁੱਟ ਕੇ ਕੀਤਾ ਲਹੂ ਲੁਹਾਨ

By  Joshi September 8th 2017 04:44 PM

Shilpa Shetty, Raj Kundra, Scuffle b/w bouncers & photographers

ਸ਼ਿਲਪਾ ਸ਼ੈਟੀ ਦੀ ਫੋਟੋ ਖਿੱਚਣ ਦਾ ਹਰਜਾਨਾ ਇੱਕ ਫੋਟੋਗ੍ਰਾਫਰ ਨੂੰ ਹਾਲ 'ਚ ਹੀ ਭੁਗਤਣਾ ਪਿਆ ਹੈ। ਇਕ ਫੋਟੋਗ੍ਰਾਫਰ ਨੂੰ ਬਾਊਂਸਰਾਂ ਨੇ ਇੰਨਾ ਮਾਰਿਆ ਹੈ ਕਿ ਉਹ ਬੁਰੀ ਤਰ੍ਹਾ ਨਾਲ ਜ਼ਖਮੀ ਹੋ ਗਿਆ ਹੈ। ਉਸ ਦਾ ਕਸੂਰ ਸਿਰਫ ਇੰਨ੍ਹਾ ਸੀ ਕਿ ਉਹ ਸ਼ੈਟੀ ਦੀ ਫੋਟੋ ਖਿੱਚਣਾ ਚਾਹੁੰਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਬਾਊਂਸਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦਰਅਸਲ ਰਾਜ ਕੁੰਦਰਾ ਅਤੇ ਸ਼ਿਲਪਾ ਐਟੀ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਖੜ੍ਹੇ ਸਨ, ਜਦੋ ਉਸ ਫੋਟੋਗ੍ਰਾਫਰ ਨੇ ਸ਼ਿਲਪਾ ਸ਼ੈਟੀ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਉਹ ਦੋਵੇਂ ਖਾਣਾ ਖਾਣ ਲਈ ਗਏ ਸਨ।

ਜ਼ਿਕਰ-ਏ-ਖਾਸ ਹੈ ਕਿ ਇਹ ਮਾਮਲਾ ਇੰਨ੍ਹਾ ਵਧ ਗਿਆ ਸੀ ਕਿ ਸ਼ਿਲਪਾ ਨੂੰ ਆਪਣੀ ਕਾਰ 'ਚ ਬੈਠ ਕੇ ਜਲਦੀ ਉਥੋਂ ਨਿਕਲਣਾ ਪੈ ਗਿਆ। ਇਸ ਮਾਮਲੇ 'ਚ ਐਫ.ਆਈ.ਆਰ ਦਰਜ ਹੋਣ ਦੀ ਵੀ ਖਬਰ ਹੈ।

ਖਬਰਾਂ ਅਨੁਸਾਰ, ਫੋਟੋਗ੍ਰਾਫਰ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ ਹੈ।

—PTC News

Related Post