ਭਾਰਤ ਦੇ ਸਫ਼ਲ 100 ਸਿੱਖ ਨੌਜਵਾਨਾਂ ਦੇ ਜੀਵਨ ਨੂੰ ਉਜਾਗਰ ਕਰਦੀ ਕਿਤਾਬ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ'   

By  Shanker Badra March 16th 2021 03:44 PM

ਚੰਡੀਗੜ੍ਹ : ਜਿੱਥੇ ਇੱਕ ਪਾਸੇ ਸੰਸਾਰ ਭਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ, ਓਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ ਕੌਫ਼ੀ ਟੇਬਲ ਬੁੱਕ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ 'ਦਾ ਪ੍ਰਕਾਸ਼ਨ ਕਰਕੇ ਉਨ੍ਹਾਂ ਨੂੰ ਅਕੀਦਤ ਪੇਸ਼ ਕਰ ਰਹੇ ਹਨ।

'Shining Sikh Youth of India' book dedicated to 400th birth anniversary of Guru Tegh Bahadur Sahib Ji ਭਾਰਤ ਦੇ ਸਫ਼ਲ 100 ਸਿੱਖ ਨੌਜਵਾਨਾਂ ਦੇ ਜੀਵਨ ਨੂੰ ਉਜਾਗਰ ਕਰਦੀ ਕਿਤਾਬ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ '

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤੇ ਸ਼ਹਾਦਤ ਨੂੰ ਸਮਰਪਿਤ ਇਹ ਕਿਤਾਬ ਸਿੱਖਾਂ ਦੀ ਬਿਨ੍ਹਾਂ ਕਿਸੇ ਭੇਦਭਾਵ , ਵਿਤਕਰੇ ਅਤੇ ਸੇਵਾ ਭਾਵਨਾ ਨੂੰ ਉਜਾਗਰ ਕਰੇਗੀ।  ਇਸ ਕਿਤਾਬ ਵਿੱਚ ਭਾਰਤ ਦੇ ਵੱਖ -ਵੱਖ ਸੂਬਿਆਂ ਵਿੱਚ ਸਫ਼ਲ 100 ਸਿੱਖ ਨੌਜਵਾਨ ਲੜਕੇ -ਲੜਕੀਆਂ ਦੇ ਕਾਮਯਾਬ ਜੀਵਨ ਦੀਆਂ ਜੀਵਨੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

'Shining Sikh Youth of India' book dedicated to 400th birth anniversary of Guru Tegh Bahadur Sahib Ji ਭਾਰਤ ਦੇ ਸਫ਼ਲ 100 ਸਿੱਖ ਨੌਜਵਾਨਾਂ ਦੇ ਜੀਵਨ ਨੂੰ ਉਜਾਗਰ ਕਰਦੀ ਕਿਤਾਬ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ '

ਭਾਰਤ ਦੇ ਵੱਖ -ਵੱਖ ਸੂਬਿਆਂ ਵਿੱਚ ਕੰਮ ਕਰ ਰਹੇ ਸਿੱਖ ਆਈ.ਏ.ਐੱਸ. ,ਆਈ.ਪੀ.ਐੱਸ. , ਆਈ.ਆਰ.ਐੱਸ. ਕਮਿਸ਼ਨਾਂ ਦੇ ਮੈਂਬਰ , ਖੇਡ ਜਗਤ ਦੀਆਂ ਹਸਤੀਆਂ ਅਤੇ ਦਾਨੀ ਸੱਜਣ ਦੀਆਂ ਸਫ਼ਲ ਜੀਵਨੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਕਿਤਾਬ ਨੌਜਵਾਨ ਸਿੱਖ ਲੜਕੇ- ਲੜਕੀਆਂ ਦੀ ਮਦਦ ਲਈ ਬਣੀ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

'Shining Sikh Youth of India' book dedicated to 400th birth anniversary of Guru Tegh Bahadur Sahib Ji ਭਾਰਤ ਦੇ ਸਫ਼ਲ 100 ਸਿੱਖ ਨੌਜਵਾਨਾਂ ਦੇ ਜੀਵਨ ਨੂੰ ਉਜਾਗਰ ਕਰਦੀ ਕਿਤਾਬ 'ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ '

ਇਸ ਤੋਂ ਪਹਿਲਾਂ ਡਾ. ਪ੍ਰਭਲੀਨ ਸਿੰਘ ਵੱਲੋਂ 'ਪ੍ਰਮਾਮੀਨੇਂਟ ਸਿਖਸ ਆਫ਼ ਇੰਡੀਆ ' ਅਤੇ 'ਪ੍ਰਮਾਮੀਨੇਂਟ ਸਿਖਸ ਆਫ਼ ਅਮਰੀਕਾ 'ਕਿਤਾਬ ਛਾਪੀ ਗਈ ਸੀ ਅਤੇ ਹੁਣ ਉਨ੍ਹਾਂ ਵੱਲੋਂ ਇਹ ਤੀਸਰੀ ਕਿਤਾਬ ਤਿਆਰ ਕੀਤੀ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਪਹਿਲੀਆਂ 2 ਕਿਤਾਬਾਂ ਵਾਂਗ ਇਹ ਕਿਤਾਬ ਵੀ ਆਉਣ ਵਾਲੀ ਪਨੀਰੀ ਲਈ ਮਾਰਗ ਦਰਸ਼ਨ ਦਾ ਕੰਮ ਕਰੇਗੀ।

-PTCNews

Related Post