ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਦਾ ਭਰਾ ਚੋਰੀ ਦੇ 20 ਮੋਟਸਾਈਕਲਾ ਸਮੇਤ ਕਾਬੂ

By  Jasmeet Singh September 20th 2022 02:08 PM -- Updated: September 20th 2022 02:14 PM

ਗੁਰਦਾਸਪੁਰ, 20 ਸਤੰਬਰ: ਸੀਆਈਏ ਸਟਾਫ ਗੁਰਦਾਸਪੁਰ ਨੇ ਇੱਕ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਇਸ ਗਿਰੋਹ ਨੂੰ ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਦਾ ਇੱਕ ਭਰਾ ਚਲਾ ਰਿਹਾ ਸੀ। ਪੁਲਿਸ ਨੇ ਚੋਰੀ ਦੇ 20 ਮੋਟਸਾਈਕਲਾਂ ਸਮੇਤ ਸ਼ਿਵ ਸੈਨਾ ਆਗੂ ਦੇ ਭਰਾ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਾਤਰ ਕਿਤਾ ਹੈ। ਗਿਰੋਹ ਦਾ ਇੱਕ ਮੈਂਬਰ ਫਰਾਰ ਹੈ ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬੱਬਰੀ ਬਾਈਪਾਸ 'ਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ 'ਤੇ ਆਉਂਦਿਆਂ ਦੇਖਿਆ, ਜਦੋਂ ਉਨ੍ਹਾਂ ਨੂੰ ਮੋਟਸਾਈਕਲ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੂੰ ਕਾਬੂ ਕਰ ਕੇ ਜਦ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ।

ਪੁੱਛਗਿੱਛ ਉਨ੍ਹਾਂ ਕਬੂਲ ਕੀਤਾ ਕਿ ਉਨ੍ਹਾਂ ਨੇ ਗੁਰਦਾਸਪੁਰ ਧਾਰੀਵਾਲ ਅਤੇ ਪਠਾਨਕੋਟ ਤੋਂ ਸੱਤਰ ਦੇ ਕਰੀਬ ਮੋਟਰਸਾਈਕਲ ਚੋਰੀ ਕੀਤੇ ਹਨ ਅਤੇ ਕੁੱਝ ਮੋਟਰਸਾਈਕਲਾਂ ਨੂੰ ਇੱਕ ਪੁਰਾਣੇ ਖੰਡਰ ਹੋਏ ਗੁਦਾਮ ਦੇ ਵਿਚ ਲੁਕਾ ਕੇ ਰੱਖਿਆ ਹੈ, ਜਿਥੋਂ ਪੁਲਿਸ ਨੇ ਰੇਡ ਕਰਕੇ 20 ਦੇ ਕਰੀਬ ਮੋਟਰਸਾਈਕਲ ਬਰਾਮਦ ਕਰ ਲਏ ਹਨ।

ਇਹ ਵੀ ਪੜ੍ਹੋ: ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨ

ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਗਿਰੋਹ ਨੂੰ ਅੰਕੁਸ਼ ਮਹਾਜਨ ਨਾਮ ਦਾ ਨੌਜਵਾਨ ਚਲਾ ਰਿਹਾ ਸੀ ਜੋ ਕਿ ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਦਾ ਭਰਾ ਹੈ, ਇਸ ਮਾਮਲੇ ਵਿਚ 2 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਗਿਰੋਹ ਦਾ ਇਕ ਮੈਂਬਰ ਅਜੇ ਵੀ ਫਰਾਰ ਹੈ ਜਿਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

-PTC News

Related Post