ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ-ਮੰਨੂ ਦੀ ਜੋੜੀ ਨੇ ਜਿੱਤਿਆ ਸੋਨ ਤਮਗਾ

By  Jashan A February 27th 2019 08:14 PM

ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ-ਮੰਨੂ ਦੀ ਜੋੜੀ ਨੇ ਜਿੱਤਿਆ ਸੋਨ ਤਮਗਾ,ਨਵੀਂ ਦਿੱਲੀ: ਸੌਰਭ ਚੌਧਰੀ ਅਤੇ ਮੰਨੂ ਭਾਕਰ ਦੀ ਜੋੜੀ ਨੇ ਆਈ. ਐੱਸ. ਐੱਸ. ਐੱਫ. ਪਿਸਟਲ/ਰਾਈਫਲ ਵਿਸ਼ਵ ਕੱਪ 'ਚ ਅੱਜ 10 ਮੀ. ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਦਾ ਪ੍ਰਤੀਯੋਗਿਤਾ ਵਿਚ ਇਹ ਤੀਜਾ ਅਤੇ ਸੌਰਭ ਦਾ ਦੂਜਾ ਸੋਨ ਤਮਗਾ ਹੈ।

ਇਸ ਤੋਂ ਪਹਿਲਾਂ ਅਪੂਰਵੀ ਚੰਦੇਲਾ ਨੇ ਸੋਨ ਤਮਗਾ ਦਿਵਾਇਆ ਸੀ ਜਦਕਿ ਸੌਰਭ ਨੇ ਦੂਜੇ ਦਿਨ ਸੋਨ ਤਮਗਾ ਜਿੱਤਿਆ ਸੀ।

ਭਾਰਤੀ ਇਸ ਜੋੜੀ 3.5 ਦਾ ਸਕੋਰ ਕਰ ਸੋਨ ਤਮਗੇ 'ਤੇ ਕਬਜਾ ਕੀਤਾ। ਉਥੇ ਹੀ ਚੀਨ ਨੇ ਸਿਲਵਰ ਅਤੇ ਕੋਰੀਆ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।

-PTC News

Related Post