ਸ਼ੌਪਿੰਗ ਮੌਲ, ਦਫ਼ਤਰਾਂ 'ਚ ਐਂਟਰੀ ਲਈ ਕੋਵਿਡ-19 ਵੈਕਸੀਨ ਦਾ ਇਕ ਡੋਜ਼ ਜ਼ਰੂਰੀ

By  Riya Bawa October 3rd 2021 11:22 AM -- Updated: October 3rd 2021 11:23 AM

ਜੰਮੂ-ਕਸ਼ਮੀਰ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਜੰਮੂ ਕਸ਼ਮੀਰ ਵਿਚ ਹੁਣ ਸਖ਼ਤ ਨਿਯਮਾਂ ਦੇ ਤਹਿਤ ਹੁਣ ਸ਼ੌਪਿੰਗ ਮੌਲ, ਰੈਸਟੋਰੈਂਟ, ਜਨਤਕ ਆਵਾਜਾਈ, ਸਰਕਾਰੀ ਦਫ਼ਤਰਾਂ ਤੇ ਜਨਤਕ ਥਾਵਾਂ 'ਤੇ ਜਾਣ ਲਈ ਕੋਵਿਡ-19 ਵੈਕਸੀਨ ਦਾ ਇਕ ਡੋਜ਼ ਜ਼ਰੂਰੀ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਹੁਕਮ ਕੱਲ੍ਹ ਤੋਂ ਪ੍ਰਭਾਵੀ ਹੋ ਗਿਆ।ਦੱਸਣਯੋਗ ਹੈ ਕਿ ਜੰਮੂ ਦੇ ਡਿਪਟੀ ਕਮਿਸ਼ਨਰ ਨੇ 20 ਸਤੰਬਰ ਨੂੰ ਹਰ ਪਾਤਰ ਸ਼ਹਿਰਾਂ ਤੋਂ ਕੋਰੋਨਾ ਵਾਇਰਸ ਦੇ ਖਿਲਾਫ ਟੀਕਾਕਰਨ ਕਰਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਸੀ ਕਿ ਟੀਕਾਕਰਨ ਕੇਂਦਰ ਬੁੱਧਵਾਰ ਛੱਡ ਕੇ ਹਫ਼ਤੇ 'ਚ ਛੇ ਦਿਨ ਖੁੱਲ੍ਹੇ ਰਹਿਣਗੇ।

ਇਕ ਟਵੀਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਵੈਕਸੀਨ ਦਾ ਸਿੰਗਲ ਡੋਜ਼ ਸਰਕਾਰੀ ਦਫ਼ਤਰਾਂ, ਸ਼ੌਪਿੰਗ ਮਾਲ, ਜਨਤਕ ਆਵਾਜਾਈ ਤੇ ਦੂਜੀਆਂ ਜਨਤਕ ਥਾਵਾਂ ਲਈ ਜੰਮੂ 'ਚ 2 ਅਕਤੂਬਰ ਤੋਂ ਜ਼ਰੂਰੀ ਹੋਵੇਗਾ।ਕੇਂਦਰ ਸ਼ਾਸਤ ਪ੍ਰਦੇਸ਼ 'ਚ ਪ੍ਰਸ਼ਾਸਨ ਨੇ ਕੋਰੋਨਾ ਦੀ ਵਜ੍ਹਾ ਨਾਲ ਲਾਈਆਂ ਪਾਬੰਦੀਆਂ 'ਚ ਕੁੱਲ ਢਿੱਲ ਦਿੱਤੀ ਗਈ ਹੈ। ਜੰਮੂ 'ਚ ਦੁਕਾਨਾਂ ਤੇ ਹੋਰ ਸੰਸਥਾਵਾਂ ਨੂੰ ਰਾਤ 10 ਵਜੇ ਤਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਜਦਕਿ ਵਿਆਹ ਸਮਾਗਮ 'ਚ ਹੋਣ ਵਾਲੀ ਭੀੜ ਨੂੰ 50 ਲੋਕਾਂ ਤਕ ਸੀਮਿਤ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ, ਸ਼ਰਤ ਤੇ ਨਿਯਮਾਂ ਦੇ ਨਾਲ ਸਕੂਲਾਂ ਨੂੰ 12ਵੀਂ ਤੇ 10ਵੀਂ ਵਰਗ ਲਈ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। 12ਵੀਂ ਕਲਾਸ ਦੇ ਸਕੂਲ 50 ਫੀਸਦ ਸਮਰੱਥਾ ਦੇ ਨਾਲ ਖੋਲ੍ਹੇ ਗਏ ਹਨ।

-PTC News

Related Post