ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ,ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

By  Shanker Badra July 2nd 2020 05:42 PM

ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ,ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼:ਚੰਡੀਗੜ੍ਹ : ਦੇਸ਼ ਭਰ ਵਿਚ ਇੱਕ ਜੁਲਾਈ ਤੋਂ ਆਨਲਾਕ-2 ਸ਼ੁਰੂ ਹੋ ਚੁੱਕਾ ਹੈ ,ਜਿਸ ਤਹਿਤ ਲੋਕਾਂ ਨੂੰ ਕਈ ਛੋਟਾਂ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਆਨਲਾਕ- 2 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ। ਇਸ ਦੌਰਾਨ ਸਭ ਤੋਂ ਵੱਡੀ ਰਾਹਤ ਬਾਈਕ ਅਤੇ ਕਾਰ 'ਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਮਿਲੀ ਹੈ। ਚੰਡੀਗੜ੍ਹ ਵਿਚ ਵੀ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ।

ਪੰਜਾਬ ਦੀ ਤਰਜ਼ ’ਤੇ ਸਕੂਟਰ, ਮੋਟਰਸਾਈਕਲ ’ਤੇ 2 ਲੋਕ, ਡਰਾਈਵਰ ਦੇ ਨਾਲ ਕਾਰ 'ਚ 4 ਲੋਕ ਅਤੇ ਆਟੋ ਰਿਕਸ਼ਾ 'ਚ ਤਿੰਨ ਲੋਕਾਂ ਦੇ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਪਾਬੰਦੀਆਂ ਕਾਰਣ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪਹਿਲਾਂ ਬਾਈਕ ’ਤੇ ਇਕ, ਕਾਰ 'ਚ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਸਫਰ ਕਰਨ ਦੀ ਇਜਾਜ਼ਤ ਸੀ।

Shops and restaurants Chandigarh : New guidelines issued for opening shops, seating vehicles in Chandigarh  ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ,ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਇਸ ਤੋਂ ਇਲਾਵਾ ਦੁਕਾਨਾਂ, ਰੈਸਟੋਰੈਂਟ ਦੇ ਖੁੱਲ੍ਹਣ ਦੇ ਸਮੇਂ ਨੂੰ ਵੀ ਵਧਾ ਦਿੱਤਾ ਗਿਆ ਹੈ, ਜੋ ਹੁਣ ਸਵੇਰੇ 10 ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲ੍ਹ ਸਕਣਗੀਆਂ। ਜਿਹੜੇ ਮਾਰਕਿਟ ਵਿਚ ਔਡ ਈਵਨ ਲਾਗੂ ਸੀ, ਉਹ ਵੀ ਖਤਮ ਹੋ ਗਿਆ ਹੈ। ਸੈਕਟਰ-22 ਸ਼ਾਸਤਰੀ ਮਾਰਕਿਟ ਅਤੇ ਸੈਕਟਰ-19 ਸਦਰ ਬਾਜ਼ਾਰ, ਸੈਕਟਰ-41 ਸਮੇਤ ਹੋਰ ਮਾਰਕਿਟ ਹੁਣ ਰੋਜ਼ਾਨਾ ਖੁੱਲ੍ਹਿਆ ਕਰਨਗੀਆਂ।

Shops and restaurants Chandigarh : New guidelines issued for opening shops, seating vehicles in Chandigarh  ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ,ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਇਸ ਦੌਰਾਨ ਹੋਟਲ-ਰੈਸਟੋਰੈਂਟ ਵਿਚ ਅਜੇ ਸ਼ਰਾਬ ਸਰਵ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਸਿਰਫ ਕਿਸੇ ਸਮਾਰੋਹ 'ਤੇ ਹੀ ਇੱਕ ਦਿਨ ਦਾ ਲਾਇਸੰਸ ਦਿੱਤਾ ਜਾਵੇਗਾ। ਇਸ ਦੇ ਇਲਾਵਾ ਕਾਲ ਸੈਂਟਰਾਂ ਅਤੇ ਇੰਡਸਟ੍ਰੀਅਲ ਇਸਟੈਬਲਿਸ਼ਮੈਂਟ 'ਚ ਨਾਈਟ ਸ਼ਿਫਟ ਆਪਰੇਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਰਾਤ 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਸਮੇਂ ਦੌਰਾਨ ਮੁਲਾਜ਼ਮਾਂ ਨੂੰ ਦਫ਼ਤਰ, ਫੈਕਟਰੀ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਅਥਾਰਿਟੀ ਨੂੰ ਹੀ ਇਸ ਦੀ ਵਿਵਸਥਾ ਕਰਨੀ ਹੋਵੇਗੀ।

ਚੰਡੀਗੜ੍ਹ 'ਚ ਇੰਟਰਸਟੇਟ ਬੱਸ ਸਰਵਿਸ ਬੰਦ ਰਹੇਗੀ। ਪਹਿਲਾਂ ਪ੍ਰਸ਼ਾਸਨ ਨੇ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਗੁਆਂਢੀ ਰਾਜਾਂ 'ਚ ਕੇਸ ਵਧਣ ਤੋਂ ਬਾਅਦ ਬੰਦ ਕਰ ਦਿੱਤਾ ਸੀ। ਇਹ ਫ਼ੈਸਲੇ ਬੁਧਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਪ੍ਰਮੁੱਖਤਾ ਵਿਚ ਹੋਈ ਮੀਟਿੰਗ ਵਿਚ ਲਏ ਗਏ ਹਨ। ਚੰਡੀਗੜ੍ਹ ਵਿਚ ਰਾਤ ਦਾ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਹਾਲਾਂਕਿ ਯੂ.ਟੀ. ਨੇ ਨਿਰਦੇਸ਼ ਦਿੱਤੇ ਹਨ ਕਿ ਸਾਰਿਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

Shops and restaurants Chandigarh : New guidelines issued for opening shops, seating vehicles in Chandigarh  ਚੰਡੀਗੜ੍ਹ 'ਚ ਦੁਕਾਨਾਂ ਖੋਲ੍ਹਣ,ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਦੱਸ ਦੇਈਏ ਕਿ ਸਿਨੇਮਾ ਹਾਲ, ਸਵੀਮਿੰਗ ਪੂਲ, ਜਿਮ, ਇੰਟਰਟੇਨਮੈਂਟ ਪਾਰਕ, ਸਪਾ, ਥਿਏਟਰ, ਆਡੀਟੋਰੀਅਮ, ਅਸੈਂਬਲੀ ਹਾਲ ਸਮੇਤ ਹੋਰ ਇਸੇ ਤਰ੍ਹਾਂ ਦੀਆਂ ਥਾਂਵਾਂ ਬੰਦ ਰਹਿਣਗੀਆਂ। ਕਿਸੇ ਵੀ ਤਰ੍ਹਾਂ ਦੇ ਸੋਸ਼ਲ, ਰਾਜਨੀਤਕ, ਸਪੋਟਰਸ, ਇੰਟਰਟੇਨਮੈਂਟ, ਸੱਭਿਆਚਰਕ, ਧਾਰਮਿਕ ਗੈਦਰਿੰਗ ’ਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਬੰਦੀ ਰਹੇਗੀ।

-PTCNews

Related Post