ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੋਰ ਸਾਹਿਬ ਵਿਖੇ ਖ਼ਾਲਸਾ ਦਰਬਾਰ ਦੇ ਰੂਪ ਵਿੱਚ ਮਨਾਇਆ ਦੁਸ਼ਹਿਰੇ ਦਾ ਤਿਉਹਾਰ

By  Shanker Badra October 8th 2019 12:00 PM

ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੋਰ ਸਾਹਿਬ ਵਿਖੇ ਖ਼ਾਲਸਾ ਦਰਬਾਰ ਦੇ ਰੂਪ ਵਿੱਚ ਮਨਾਇਆ ਦੁਸ਼ਹਿਰੇ ਦਾ ਤਿਉਹਾਰ:ਸ਼੍ਰੀ ਚਮਕੋਰ ਸਾਹਿਬ : ਜਿੱਥੇ ਸਾਰੇ ਭਾਰਤ ਵਿੱਚ ਦੁਸ਼ਹਿਰੇ ਦਾ ਤਿਉਹਾਰ ਰਾਵਣ ,ਮੇਘਨਾਥ ਤੇ ਕੁੰਭਕਰਨ ਦੇ ਪੂਤਲੇ ਫੂਕ ਕੇ ਮਨਾਇਆ ਜਾਂਦਾ ਹੈ ,ਉੱਥੇ ਹੀ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੋਰ ਸਾਹਿਬ ਵਿੱਚ ਇਹ ਦਿਨ ਖ਼ਾਲਸਾ ਦਰਬਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ।

Shri Chamkaur Sahib Khalsa Darbar form celebrated Dussehra festival ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੋਰ ਸਾਹਿਬ ਵਿਖੇ ਖ਼ਾਲਸਾ ਦਰਬਾਰ ਦੇ ਰੂਪ ਵਿੱਚ ਮਨਾਇਆ ਦੁਸ਼ਹਿਰੇ ਦਾ ਤਿਉਹਾਰ

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ ਇਸ ਪਵਿੱਤਰ ਨਗਰੀ ਵਿਖੇ ਸ਼ਹੀਦ ਹੋਏ ਤਿੰਨ ਪਿਆਰਿਆ ਤੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰ ਰਹੀਆਂ ਹਨ।

Shri Chamkaur Sahib Khalsa Darbar form celebrated Dussehra festival ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੋਰ ਸਾਹਿਬ ਵਿਖੇ ਖ਼ਾਲਸਾ ਦਰਬਾਰ ਦੇ ਰੂਪ ਵਿੱਚ ਮਨਾਇਆ ਦੁਸ਼ਹਿਰੇ ਦਾ ਤਿਉਹਾਰ

ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਮੌਕੇ 'ਤੇ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਜਦ ਕਿ ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਜਦ ਕਿ ਨਿਹੰਗ ਸਿੰਘਾਂ ਵੱਲੋਂਵੀ ਕੁੱਝ ਦੇਰ ਬਾਅਦ ਮਹੱਲਾ ਕੱਢ ਕੇ ਕਰਤੱਵ ਦਿਖਾਏ ਜਾਣਗੇ।

-PTCNews

Related Post