ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ , ਹੈਲੀਕਾਪਟਰ ਸੇਵਾ ਹੋਈ ਸ਼ੁਰੂ

By  Shanker Badra May 17th 2019 02:45 PM

ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ , ਹੈਲੀਕਾਪਟਰ ਸੇਵਾ ਹੋਈ ਸ਼ੁਰੂ:ਦੇਹਰਾਦੂਨ : ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ।ਉੱਤਰਾਖੰਡ ਦੇ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਕੇਦਾਰਨਾਥ ਲਈ ਲੰਬੇ ਇੰਤਜ਼ਾਰ ਮਗਰੋਂ ਹੈਲੀਕਾਪਟਰ ਸੇਵਾ ਦੀ ਵੀਰਵਾਰ 16 ਮਈ ਤੋਂ ਸ਼ੁਰੂ ਹੋ ਗਈ ਹੈ।ਇਸ ਦੌਰਾਨ ਪਹਿਲੇ ਦਿਨ 500 ਸ਼ਰਧਾਲੂ ਇਸ ਹੈਲੀ ਸੇਵਾ ਨਾਲ ਕੇਂਦਾਰਨਾਥ ਧਾਮ ਪਹੁੰਚੇ ਹਨ।

Shri Kedarnath Dham Yatra Helicopter service Start ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ , ਹੈਲੀਕਾਪਟਰ ਸੇਵਾ ਹੋਈ ਸ਼ੁਰੂ

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਉਤਰਾਖੰਡ ਸਿਵਲ ਐਵੀਏਸ਼ਨ ਅਥਾਰਟੀ (ਯੂਕਾਡਾ) ਨੇ ਕੇਦਾਰਨਾਥ ਤੱਕ ਉਡਾਨਾਂ ਦੇ ਸੰਚਾਲਨ ਲਈ ਕੰਪਨੀਟਟਾਂ ਦੀ ਚੋਣ ਕਰਨ ਦੇ ਨਾਲ ਹੀ ਕਿਰਾਏ ਦੀਆਂ ਦਰਾਂ ਤੈਅ ਕਰ ਦਿੱਤੀਆਂ ਸਨ।ਇਸ ਤੋਂ ਬਾਅਦ ਹੈਲੀਪੈਡ ਦੀ ਨਿਰੀਖਣ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਤੋਂ ਅਪੀਲ ਕੀਤੀ ਗਈ ਸੀ।

Shri Kedarnath Dham Yatra Helicopter service Start ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ , ਹੈਲੀਕਾਪਟਰ ਸੇਵਾ ਹੋਈ ਸ਼ੁਰੂ

ਦੱਸ ਦੇਈਏ ਕਿ ਕੇਦਾਰਨਾਥ ਲਈ 8 ਹੈਲੀਪੈਡ ਤੋਂ ਉਡਾਨਾਂ ਚਲਾਈਆਂ ਜਾਂਦੀਆਂ ਹਨ।ਹੈਲੀ ਸੇਵਾਵਾਂ ਦੇ ਸਹਾਇਕ ਨੋਡਲ ਅਫ਼ਸਰ ਪਵਾਰ ਨੇ ਦੱਸਿਆ ਕਿ ਡੀਜੀਸੀਏ ਦੀ ਆਗਿਆ ਮਗਰੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਕੁੱਲ 9 ਕੰਪਨੀਆਂ ਦੀ ਚੋਣ ਕੀਤੀ ਗਈ ਹੈ।ਹਾਲੇ 5 ਕੰਪਨੀਆਂ (ਆਰਿਅਨ, ਏਅਰੋ, ਪਵਨਹੰਸ, ਯੂਟੀ, ਹਿਮਾਲਿਅਨ) ਹੀ ਸੇਵਾਵਾਂ ਦੇ ਰਹੀਆਂ ਹਨ।ਬਾਕੀ 4 ਕੰਪਨੀਆਂ ਵੀ ਛੇਤੀ ਹੀ ਸੇਵਾ ਸ਼ੁਰੂ ਕਰ ਦੇਣਗੀਆਂ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post