ਸ੍ਰੀ ਮੁਕਤਸਰ ਸਾਹਿਬ -ਕੋਟਕਪੁਰਾ ਰੋਡ 'ਤੇ ਭਿਆਨਕ ਸੜਕ ਹਾਦਸਾ , ਗੱਡੀ ਦੇ ਉੱਡੇ ਪਰਖੱਚੇ

By  Shanker Badra October 31st 2019 01:06 PM

ਸ੍ਰੀ ਮੁਕਤਸਰ ਸਾਹਿਬ - ਕੋਟਕਪੁਰਾ ਰੋਡ 'ਤੇ ਭਿਆਨਕ ਸੜਕ ਹਾਦਸਾ , ਗੱਡੀ ਦੇ ਉੱਡੇ ਪਰਖੱਚੇ:ਸ੍ਰੀ ਮੁਕਤਸਰ ਸਾਹਿਬ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬਤੋਂ ਸਾਹਮਣੇ ਆਇਆ ਹੈ। ਜਿੱਥੇ ਸ੍ਰੀ ਮੁਕਤਸਰ ਸਾਹਿਬ - ਕੋਟਕਪੁਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜੇ ਸੜਕ ਹਾਦਸਾ ਵਾਪਰਿਆ ਹੈ।

Shri Muktsar Sahib -Kotkapura Road Accident ,Many injured ਸ੍ਰੀ ਮੁਕਤਸਰ ਸਾਹਿਬ - ਕੋਟਕਪੁਰਾ ਰੋਡ 'ਤੇ ਭਿਆਨਕ ਸੜਕ ਹਾਦਸਾ ,  ਗੱਡੀ ਦੇ ਉੱਡੇ ਪਰਖੱਚੇ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਬਾੜ ਨਾਲ ਭਰੀ ਟਾਟਾ 407 ਗੱਡੀ ਮੁਕਤਸਰ ਤੋਂ ਕੋਟਕਪੁਰਾ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਪਿੰਡ ਝਬੇਲਵਾਲੀ ਨੇੜੇ ਪਹੁੰਚੇ ਤਾਂ ਆਲੂਆਂ ਨਾਲ ਭਰੇ ਟਰਾਲੇ ਨਾਲ ਆਹਮੋ-ਸਾਹਮਣੇ ਦੀ ਟੱਕਰ ਹੋ ਗਈ।

Shri Muktsar Sahib -Kotkapura Road Accident ,Many injured ਸ੍ਰੀ ਮੁਕਤਸਰ ਸਾਹਿਬ - ਕੋਟਕਪੁਰਾ ਰੋਡ 'ਤੇ ਭਿਆਨਕ ਸੜਕ ਹਾਦਸਾ ,  ਗੱਡੀ ਦੇ ਉੱਡੇ ਪਰਖੱਚੇ

ਇਸ ਹਾਦਸੇ ਵਿਚ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।  ਦੱਸਿਆ ਜਾਂਦਾ ਹੈ ਕਿ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਬਾੜ ਨਾਲ ਭਰੀ ਟਾਟਾ 407 ਗੱਡੀ ਦੇ ਪਰਖੱਚੇ ਉਡ ਗਏ ਹਨ।

-PTCNews

Related Post