ਸਿੱਧੂ ਮੂਸੇਵਾਲੇ ਨੂੰ ਕਮਲ ਖਾਨ ਨੇ ਮਾਰਿਆ ਤਾਹਨਾ, ਤਲਵਾਰ 'ਤੇ ਰੱਖ ਰੋਟੀ ਖਾਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ

By  Jashan A January 1st 2019 07:26 PM

ਸਿੱਧੂ ਮੂਸੇਵਾਲੇ ਨੂੰ ਕਮਲ ਖਾਨ ਨੇ ਮਾਰਿਆ ਤਾਹਨਾ, ਤਲਵਾਰ 'ਤੇ ਰੱਖ ਰੋਟੀ ਖਾਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ,ਲੁਧਿਆਣਾ: ਪੰਜਾਬ ਦੇ ਮਸ਼ਹੂਰ ਗਾਇਕੀ ਕਮਲ ਖਾਨ ਨੇ ਸਿੱਧੂ ਮੂਸੇਵਾਲੇ ਨੂੰ 'ਗੱਲ' ਲਾਉਂਦਿਆਂ ਬਿਆਨ ਦਿੱਤਾ ਹੈ ਕਿ ਮੈਨੂੰ ਤਲਵਾਰ 'ਤੇ ਰੱਖ ਰੋਟੀ ਖਾਣ ਦੀ ਜ਼ਰੂਰਤ ਨਹੀਂ ਹੈ।

ਦਰਅਸਲ, ਇਹ ਗੱਲ ਕਮਲ ਖਾਨ ਨੇ ਇੱਕ ਨਿੱਜੀ ਚੈਨਲ/ਵੈੱਬ ਪੋਰਟਲ ਨੂੰ ਇੰਟਰਵਿਊ ਦਿੰਦੇ ਹੋਏ ਕਹੀ।

sidhu moosewala ਸਿੱਧੂ ਮੂਸੇਵਾਲੇ ਨੂੰ ਕਮਲ ਖਾਨ ਨੇ ਮਾਰਿਆ ਤਾਹਨਾ, ਤਲਵਾਰ 'ਤੇ ਰੱਖ ਰੋਟੀ ਖਾਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਜਦੋ ਕਮਲ ਖਾਨ ਨੂੰ ਪੁੱਛਿਆ ਗਿਆ ਕਿ ਉਹ ਭੀੜ ਤੋਂ ਵੱਖਰੇ ਕਿਉਂ ਹਨ ਅਤੇ ਉਹ ਆਸ਼ਕੀ ਤੇ ਹਥਿਆਰਾਂ ਵਾਲੇ ਗਾਣੇ ਗਾਉਣ ਦੇ ਸ਼ੌਕੀਨ ਕਿਉਂ ਨਹੀਂ ਹਨ ਤਾਂ ਕਮਲ ਖਾਨ ਨੇ ਉਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਗੱਲ ਇੱਕ ਲੈਵਲ/ਪੱਧਰ ਤੱਕ ਰਹੇ ਤਾਂ ਬਹੁਤ ਵਧੀਆ ਹੁੰਦੀ ਹੈ।

ਅੱਗੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਜੋ ਕੁਝ ਕਰੀਏ ਹੈ, ਸਾਨੂੰ ਸਾਡੇ ਜ਼ਮੀਰ ਦੀ ਸੁਣਨੀ ਚਾਹੀਦੀ ਹੈ।

sidhu moosewala ਸਿੱਧੂ ਮੂਸੇਵਾਲੇ ਨੂੰ ਕਮਲ ਖਾਨ ਨੇ ਮਾਰਿਆ ਤਾਹਨਾ, ਤਲਵਾਰ 'ਤੇ ਰੱਖ ਰੋਟੀ ਖਾਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਜਦੋਂ ਕਮਲ ਖਾਨ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਨਹੀਂ ਲੋੜ ਤਲਵਾਰਾਂ 'ਤੇ ਰੋਟੀਆਂ ਰੱਖ ਕੇ ਖਾਣ ਦੀ ਤਾਂ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਅਜਿਹੀ ਕੋਈ ਜ਼ਰੂਰਤ ਨਹੀਂ ਹੈ, ਜਿਹੜੀ ਮੇਰੀ ਮਿਹਨਤ ਹੈ, ਮੈਂ ਮਿਹਨਤ ਹੀ ਤਲਵਾਰਾਂ 'ਤੇ ਬੈਠ ਕੇ ਕੀਤੀ ਹੈ ਤੇ ਮੇਰੀ ਮਿਹਨਤ ਹੀ ਬੋਲਦੀ ਹੈ।

kamal khan ਸਿੱਧੂ ਮੂਸੇਵਾਲੇ ਨੂੰ ਕਮਲ ਖਾਨ ਨੇ ਮਾਰਿਆ ਤਾਹਨਾ, ਤਲਵਾਰ 'ਤੇ ਰੱਖ ਰੋਟੀ ਖਾਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਨਾਲ ਹੀ ਉਹਨਾਂ ਕਿਹਾ ਕਿ ਸਾਡੀਆਂ ਮਿਹਨਤਾਂ ਜਾਰੀ ਹਨ ਤੇ ਅਸੀਂ ਇਹਨਾਂ ਦੇ ਸਿਰ 'ਤੇ ਅੱਗੇ ਜਾਣਾ ਹੈ ਤੇ ਇਕ ਦਿਨ ਅਜਿਹਾ ਆਵੇਗਾ ਕਿ ਸਾਰੇ ਪਾਸੇ ਕਮਲ ਖਾਨ ਦਾ ਨਾਮ ਗੂੰਜੇਗਾ।

ਮੂਸੇਵਾਲਾ ਇਸ ਗੱਲ ਦਾ ਕਿਸ ਅੰਦਾਜ਼ ਵਿੱਚ ਜਵਾਬ ਦਿੰਦੇ ਹਨ, ਇਹ ਦੇਖਣਾ ਹੋਵੇਗਾ।

-PTC News

Related Post