ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਪੱਤਰਕਾਰਾਂ ਨੇ SSP ਨੂੰ ਦਿੱਤਾ ਮੰਗ ਪੱਤਰ

By  Shanker Badra June 15th 2020 04:19 PM -- Updated: June 15th 2020 04:22 PM

ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਪੱਤਰਕਾਰਾਂ ਨੇ SSP ਨੂੰ ਦਿੱਤਾ ਮੰਗ ਪੱਤਰ:ਪਟਿਆਲਾ : ਹਮੇਸ਼ਾ ਵਿਵਾਦਾਂ ਕਾਰਨ ਚਰਚਾ 'ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਿਵਾਦਾਂ ਨਾਲੋਂ ਖਹਿੜਾ ਹੀ ਨਹੀਂ ਛੁੱਟ ਰਿਹਾ। ਆਪਣੇ ਗਾਣਿਆਂ ਵਿੱਚ ਹਿੰਸਾ ਅਤੇ ਹਥਿਆਰਾਂ ਦੀ ਵਰਤੋਂ ਕਾਰਨ ਵਾਲੇ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਸਿੱਧੂ ਮੂਸੇਵਾਲਾ ਖਿਲਾਫ਼ ਅਸਲਾ ਐਕਟ ਤਹਿਤ ਦਰਜ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਉਸ ਨੇ ਹੁਣ ਮੀਡੀਆ 'ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।

ਗਾਇਕ ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ, ਮੀਡੀਆ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਮੀਡੀਆ ਕਲੱਬ ਨੇ ਅੱਜ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਮੂਸੇਵਾਲਾ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਪੱਤਰਕਾਰਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੁਣ ਮੀਡਿਆ ਕਰਮੀਆਂ ਨੂੰ ਧਮਕੀਆਂ ਦੇ ਰਿਹਾ ਹੈ ,ਜੋ ਨਿੰਦਣਯੋਗ ਹੈ।

Sidhu Moosewala threats to media, Journalists demand letter from SSP Patiala ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਪੱਤਰਕਾਰਾਂ ਨੇ SSP ਨੂੰ ਦਿੱਤਾ ਮੰਗ ਪੱਤਰ

ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਅਮਨ ਸੂਦ, ਮਨੀਸ਼ ਸਰਹੱਦੀ, ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਤੇ ਰਵੇਲ ਸਿੰਘ ਭਿੰਡਰ ਸਮੇਤ ਪਰਮੀਤ ਸਿੰਘ, ਨਵਦੀਪ ਢੀਂਗਰਾ,ਭਾਰਤ ਭੂਸ਼ਨ, ਇੰਦਰਜੀਤ ਸਿੰਘ ਬਖਸ਼ੀ, ਕਮਰਇੰਦਰ ਸਿੰਘ, ਸੁੰਦਰ ਸ਼ਰਮਾ, ਅਮਰਜੀਤ ਸਿੰਘ ਸਰਤਾਜ, ਅਮਨਦੀਪ ਸਿੰਘ, ਵਰੁਣ ਸੈਣੀ ਤੇ ਮੋਹਨ ਲਾਲ ਆਦਿ ਸ਼ਾਮਲ ਸਨ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੀਡੀਆ ਦੇ ਖਿਲਾਫ਼ ਭੜਕਾਊ ਜਾਣਕਾਰੀ ਅਤੇ ਮੰਦੀ ਸ਼ਬਦਾਵਲੀ ਵਰਤੀ ਗਈ ਸੀ। ਜਿਸ ਦਾ ਪਟਿਆਲਾ ਮੀਡੀਆ ਕਲੱਬ ਵੱਲੋਂ ਗੰਭੀਰ ਨੋਟਿਸ ਲੈ ਰਿਹਾ ਅਤੇ ਇਸ ਸਬੰਧੀ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਦਿੱਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਿੱਧੂ ਮੁਸੇਵਾਲਾ ਦੀ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਝੜਪ ਹੋ ਗਈ ਸੀ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਬਡਬਰ ਅਤੇ ਲੱਡਾ ਦੀ ਸ਼ੂਟਿੰਗ ਰੇਂਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਉਸ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਨਾਲ ਸਿੱਧੂ ਮੂਸੇਵਾਲਾ ਸ਼ੂਟਿੰਗ ਰੇਂਜ ਵਿੱਚ ਗੋਲੀ ਚਲਾਉਂਦਾ ਹੋਇਆ ਵਿਖਾਈ ਦੇ ਰਿਹਾ ਸੀ ,ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ DSP ਵੱਲੋਂ ਸ਼ੂਟਿੰਗ ਰੇਂਜ ‘ਤੇ ਤੈਨਾਤ ਕੀਤਾ ਗਿਆ ਸੀ। ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੀ ਇਹ ਸਾਰੇ ਮਾਮਲੇ ਨੇ ਜ਼ੋਰ ਫੜ੍ਹਿਆ ਸੀ।

Sidhu Moosewala threats to media, Journalists demand letter from SSP Patiala ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਪੱਤਰਕਾਰਾਂ ਨੇ SSP ਨੂੰ ਦਿੱਤਾ ਮੰਗ ਪੱਤਰ

ਇਸ ਦੇ ਤਹਿਤ ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇੱਕ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫਆਈਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ। ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਵਜ੍ਹਾਂ ਕਰਕੇ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ।

-PTCNews

Related Post