Sidhu Mossewala: ਸਿੱਧੂ ਮੂਸੇਵਾਲਾ ਯੂਟਿਊਬ ਦੇ ਸਬਸਕ੍ਰਾਈਬਰ 20 ਮਿਲੀਅਨ ਤੋਂ ਪਾਰ, ਮਾਂ ਨੇ ਪੁੱਤ ਨੂੰ ਯਾਦ ਕਰਦਿਆਂ ਪੋਸਟ ਕੀਤੀ ਸ਼ੇਅਰ
Sidhu Mossewala: ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਸਿੱਧੂ ਮੂਸੇਵਾਲਾ ਦੀ ਬਾਦਸ਼ਾਹਤਾ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਹੈ। ਕਤਲ ਦੇ ਸਾਢੇ 10 ਮਹੀਨਿਆਂ ਤੋਂ ਬਾਅਦ ਯੂਟਿਊਬ 'ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 9 ਮਿਲੀਅਨ ਵੱਧ ਗਏ ਹਨ। ਇੰਨਾ ਹੀ ਨਹੀਂ 4 ਦਿਨ ਪਹਿਲਾਂ ਰਿਲੀਜ਼ ਹੋਏ ਗੀਤ 'ਮੇਰਾ ਨਾਂ' ਨੂੰ 23.6 ਮਿਲੀਅਨ (2 ਕਰੋੜ ਤੋਂ ਵੱਧ) ਲੋਕ ਸੁਣ ਚੁੱਕੇ ਹਨ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਯੂਟਿਊਬ 'ਤੇ ਨੰਬਰ-1 'ਤੇ ਟ੍ਰੈਂਡ ਕਰ ਰਿਹਾ ਹੈ।
ਇਸ ਦੇ ਨਾਲ ਹੀ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਦੇ 2 ਕਰੋੜ ਸਬਸਕ੍ਰਾਈਬਰ ਹੋਣ 'ਤੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ। ਆਪਣੇ ਪੁੱਤਰ ਨੂੰ ਯਾਦ ਕਰਦਿਆਂ ਚਰਨ ਕੌਰ ਨੇ ਕਿਹਾ- ਸ਼ੁਭਪ੍ਰੀਤ ਪੁੱਤ, ਸਾਡੇ 20 ਮਿਲੀਅਨ ਸਬਸਕ੍ਰਾਈਬਰ ਹੋਣ ਤੇ ਤੇਰੀਆਂ-ਭੈਣਾਂ ਅਤੇ ਭਾਈ ਸਾਡੇ ਨਾਲ ਜੁੜ ਗਏ ਹਨ।
ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਦੇਖਣ ਤੋਂ ਬਾਅਦ ਸਿੱਧੂ ਮੂਸੇਵਾਲਾ ਪ੍ਰਤੀ ਲੋਕਾਂ ਦੀ ਹਮਦਰਦੀ ਇੰਨੀ ਵੱਧ ਗਈ ਕਿ ਉਨ੍ਹਾਂ ਦਿਨਾਂ 'ਚ ਸਬਸਕ੍ਰਾਈਬਰਾਂ ਦੀ ਗਿਣਤੀ 11 ਕਰੋੜ ਹੋ ਗਈ। ਸਾਢੇ ਦੱਸ ਮਹੀਨਿਆਂ 'ਚ ਸਿੱਧੂ ਮੂਸੇਵਾਲਾ ਨੇ ਦੋ ਗੀਤ SYLਅਤੇ VAAR ਰਿਲੀਜ਼ ਕੀਤੇ ਸਨ। ਤੀਜੇ ਗੀਤ ਦੇ ਲਾਂਚ ਹੋਣ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਸਬਸਕ੍ਰਾਈਬਰਾਂ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ ਹੈ।
ਇਹ ਵੀ ਪੜ੍ਹੋ: Salman Khan Gets Death Threat: ਸਲਮਾਨ ਖ਼ਾਨ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਕਾਲਰ ਨੇ ਦੱਸੀ ਇਹ ਤਰੀਖ
- PTC NEWS