ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਾਲ ਦਿੱਲੀ ਹਵਾਈ ਅੱਡੇ ਤੋਂ ਭੇਜਿਆ ਵਾਪਸ

By  Shanker Badra February 22nd 2021 09:33 AM

ਨਵੀਂ ਦਿੱਲੀ : ਪਹਿਲੇ ਤੇ ਦੂਜੇ ਸੰਸਾਰ ਯੁੱਧ 'ਚ ਸਿੱਖ ਫੌਜੀਆਂ ਦੀ ਦੇਣ ਸਬੰਧੀ ਕਿਤਾਬਾਂ ਦੇ ਲੇਖਕ ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਜੋ ਕਿ ਹਾਲੈਂਡ ਦੇ ਨਾਗਰਿਕ ਹਨ, ਕੇ.ਐੱਲ.ਐੱਮ. ਏਅਰਲਾਈਨ ਦੇ ਜਹਾਜ਼ ਰਾਹੀਂ 17 ਫਰਵਰੀ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ 28 ਘੰਟਿਆਂ ਬਾਅਦ 18 ਫਰਵਰੀ ਨੂੰ ਐਮਸਟਰਡਮ ਵਾਪਸ ਭੇਜ ਦਿੱਤਾ ਗਿਆ।

Sikh leader Bhupinder Singh Holland deported from Delhi airport under the Farmers Protest ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਾਲ ਦਿੱਲੀ ਹਵਾਈ ਅੱਡੇ ਤੋਂ ਭੇਜਿਆਵਾਪਸ

ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ 'ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਕੋਲ ਭਾਰਤੀ ਦੂਤਘਰ ਵਲੋਂ ਸਾਰੇ ਕਾਗਜ਼ਾਤ ਮੁਕੰਮਲ ਸਨ ਤੇ ਭਾਰਤ ਦਾ ਵੀਜ਼ਾ 2024 ਤੱਕ ਹੈ। ਕੋਰੋਨਾ ਸਬੰਧੀ ਰਿਪੋਰਟ ਵੀ ਨੈਗੇਟਿਵ ਸੀ। ਉਨ੍ਹਾਂ ਦੱਸਿਆ ਕਿ ਮੈਨੂੰ ਇਕ ਕਮਰੇ 'ਚ ਵੱਖਰਾ ਲਿਜਾਇਆ ਗਿਆ, ਜਿਥੇ ਸਬੰਧਿਤ ਅਧਿਕਾਰੀਆਂ ਨੇ ਪਹਿਲਾਂ ਇਹ ਸਵਾਲ ਕੀਤਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਤੁਸੀਂ ਕਿਉਂ ਆਏ ਹੋ ? ਦੂਜਾ ਸਵਾਲ ਕਿ ਇਥੇ ਕੋਰੋਨਾ ਲਾਗ ਦਾ ਖ਼ਤਰਾ ਹੈ।

Sikh leader Bhupinder Singh Holland deported from Delhi airport under the Farmers Protest ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਾਲ ਦਿੱਲੀ ਹਵਾਈ ਅੱਡੇ ਤੋਂ ਭੇਜਿਆਵਾਪਸ

ਅਧਿਕਾਰੀ ਵਾਰ -ਵਾਰ ਇਹੋ ਆਖ ਰਹੇ ਸਨ ਕਿ ਕਿਸਾਨ ਸਾਡੇ ਹਨ, ਅਸੀਂ ਕਿਸਾਨਾਂ ਦੇ ਹਾਂ ਪਰ ਵਿਦੇਸ਼ ਵਿਚ ਬੈਠੇ ਲੋਕ ਕਿਸਾਨਾਂ ਦੀ ਮਾਲੀ ਮਦਦ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਤੁਸੀਂ ਵਿਦੇਸ਼ਾਂ ਵਿਚ ਕਿਸਾਨ ਅੰਦੋਲਨ ਸਬੰਧੀ ਮੁਜ਼ਾਹਰੇ ਕਰ ਰਹੇ ਹੋ। ਅਧਿਕਾਰੀ ਇਹ ਵੀ ਪੁੱਛ ਰਹੇ ਸਨ ਕਿ ਵਿਦੇਸ਼ੀ ਸਰਕਾਰਾਂ ਦੇ ਕਿਸਾਨ ਅੰਦੋਲਨ ਸਬੰਧੀ ਕਿਹੋ ਜਿਹੇ ਵਿਚਾਰ ਹਨ।

Sikh leader Bhupinder Singh Holland deported from Delhi airport under the Farmers Protest ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਾਲ ਦਿੱਲੀ ਹਵਾਈ ਅੱਡੇ ਤੋਂ ਭੇਜਿਆਵਾਪਸ

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 28 ਘੰਟੇ ਸਿਰਫ਼ ਇਕ ਕੁਰਸੀ 'ਤੇ ਹੀ ਬਿਠਾਈ ਰੱਖਿਆ ਜਦ ਕਿ ਉਹ ਦਿਲ ਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹਨ। ਸਾਰਾ ਸਮਾਂ ਖਾਣ ਵਾਸਤੇ ਕੁਝ ਨਾ ਦਿੱਤਾ ਗਿਆ, ਸਿਰਫ਼ ਫਿੱਕੀ ਚਾਹ 'ਤੇ ਸਮਾਂ ਲੰਘਿਆ। ਅਧਿਕਾਰੀਆਂ ਦਾ ਵਰਤਾਓ ਰੁੱਖਾ ਅਤੇ ਨਿੰਦਣਯੋਗ ਸੀ। ਭੁਪਿੰਦਰ ਸਿੰਘ ਨੂੰ ਵਾਪਸ ਭੇਜਣ 'ਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਦੇ ਇਸ ਵਰਤਾਓ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।

-PTCNews

Related Post