ਇਸ ਸਿੱਖ ਨੌਜਵਾਨ ਨੇ ਦਸਤਾਰ ਨਾਲ ਬਚਾਈ ਸੀ ਅਣਜਾਣ ਵਿਅਕਤੀ ਦੀ ਜਾਨ, ਕੈਨੇਡਾ 'ਚ ਹੋਇਆ ਸਨਮਾਨ

By  Jashan A September 7th 2019 04:08 PM

ਇਸ ਸਿੱਖ ਨੌਜਵਾਨ ਨੇ ਦਸਤਾਰ ਨਾਲ ਬਚਾਈ ਸੀ ਅਣਜਾਣ ਵਿਅਕਤੀ ਦੀ ਜਾਨ, ਕੈਨੇਡਾ 'ਚ ਹੋਇਆ ਸਨਮਾਨ,ਨਵੀਂ ਦਿੱਲੀ: ਕਹਿੰਦੇ ਹਨ ਕਿ ਜਦ ਵੀ ਕਿਸੇ 'ਤੇ ਮੁਸੀਬਤ ਪੈਂਦੀ ਹੈ ਤਾਂ ਸਿੱਖ ਭਾਈਚਾਰੇ ਦੇ ਲੋਕ ਹਮੇਸ਼ਾ ਮਦਦ ਦੀ ਅੱਗੇ ਹੱਥ ਵਧਾਉਂਦੇ ਹਨ। ਅਜਿਹਾ ਹੀ ਕੁਝ ਕੀਤਾ ਸੀ ਇੱਕ ਸਿੱਖ ਨੌਜਵਾਨ ਨੇ, ਜਿਸ ਨੇ ਕੈਨੇਡਾ ਦੇ ਸ਼ਹਿਰ ਵਿਸਲਰ 'ਚ ਇੱਕ ਅਣਜਾਣ ਵਿਅਕਤੀ ਦੀ ਜਾਨ ਬਚਾਈ ਸੀ। ਜਿਸ ਨੂੰ ਲੈ ਕੇ ਉਸ ਨੂੰ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ।

sikh manਇਸ ਨੌਜਵਾਨ ਦਾ ਨਾਮ ਜਸ਼ਨਜੀਤ ਸਿੰਘ ਸੰਘਾ ਹੈ, ਜੋ ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਸਬੰਧ ਰੱਖਦਾ ਹੈ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ ਤੇ ਉਹ 2011 ਤੋਂ ਟੈਕਸੀ ਚਲਾ ਰਿਹਾ ਹੈ।

ਹੋਰ ਪੜ੍ਹੋ:ਸ਼ਰਮਨਾਕ! 28 ਸਾਲਾ ਵਿਅਕਤੀ ਨੇ 7 ਸਾਲਾ ਬੱਚੀ ਨਾਲ ਪਹਿਲਾਂ ਕੀਤਾ ਜਬਰ-ਜ਼ਨਾਹ, ਫਿਰ ਕੀਤਾ ਇਹ ਕੰਮ !

sikh manਉਸ ਨੇ ਦੇਖਿਆ ਕਿ ਵਿਸਲਰ ਵਿਲੇਜ ਨੇੜੇ ਹੋਈ ਲੜਾਈ 'ਚ 3 ਵਿਅਕਤੀ ਜ਼ਖਮੀ ਹੋ ਗਏ, ਇਨ੍ਹਾਂ 'ਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਸੀ।

sikh manਜਸ਼ਨਜੀਤ ਸਿੰਘ ਸੰਘਾ ਨੇ ਉਸੇ ਵੇਲੇ ਹੀ ਆਪਣੀ ਦਸਤਾਰ ਉਤਾਰ ਕੇ ਉਸ ਦੇ ਜ਼ਖਮਾਂ ਦੁਆਲੇ ਲਪੇਟ ਦਿੱਤੀ ਤਾਂ ਕੇ ਉਸ ਦਾ ਖੂਨ ਨਿਕਲਣਾ ਬੰਦ ਹੋ ਜਾਵੇ ਤੇ ਤੁਰੰਤ ਉਸ ਨੂੰ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾ ਲਈ।ਜਦ ਵਿਸਲਰ ਆਰ. ਸੀ. ਐਮ. ਪੀ. ਨੇ ਉਸ ਦਾ ਮਾਣ-ਸਨਮਾਨ ਕੀਤਾ ਤਾਂ ਉਸ ਨੇ ਇੰਨਾ ਹੀ ਕਿਹਾ, “ਕਿਸੇ ਦੀ ਮਦਦ ਕਰਨ ਵਾਲਾ ਬੰਦਾ ਬਣ ਕੇ ਖੁਸ਼ੀ ਹੋਈ ਹੈ।''

-PTC News

Related Post