ਸਿੱਖ ਪੁਲਿਸ ਕਰਮਚਾਰੀ ਨੇ ਕੀਤਾ ਅਜਿਹਾ ਕੰਮ,ਜਿੱਤਿਆ ਲੋਕਾਂ ਦਾ ਦਿਲ

By  Shanker Badra May 25th 2018 04:57 PM

ਸਿੱਖ ਪੁਲਿਸ ਕਰਮਚਾਰੀ ਨੇ ਕੀਤਾ ਅਜਿਹਾ ਕੰਮ,ਜਿੱਤਿਆ ਲੋਕਾਂ ਦਾ ਦਿਲ:ਇੱਕ ਸਿੱਖ ਪੁਲਿਸ ਕਰਮਚਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ਵਿੱਚ ਸਿੱਖ ਪੁਲਿਸ ਕਰਮੀ ਮੁਸਲਮਾਨ ਮੁੰਡੇ ਨੂੰ ਭੀੜ ਤੋਂ ਬਚਾਉਂਦਾ ਨਜ਼ਰ ਆਇਆ ਹੈ।ਉੱਤਰਾਖੰਡ ਦੇ ਰਾਮਨਗਰ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਇਸ ਸਿੱਖ ਪੁਲਿਸ ਕਰਮਚਾਰੀ ਨੇ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਦਰਅਸਲ 22 ਮਈ ਨੂੰ ਨੈਨੀਤਾਲ ਦੇ ਇਕ ਮੰਦਰ 'ਚ ਲੜਕਾ-ਲੜਕੀ ਬੈਠੇ ਹੋਏ ਸਨ।ਉਨ੍ਹਾਂ ਨੂੰ ਇੱਕਠੇ ਬੈਠਿਆਂ ਦੇਖ ਉਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਤੋਂ ਪੁੱਛਗਿਛ ਕਰਨੀ ਸ਼ੁਰੂ ਕੀਤੀ।ਗੱਲਬਾਤ 'ਚ ਖੁਲ੍ਹਾਸਾ ਹੋਇਆ ਕਿ ਲੜਕਾ ਮੁਸਲਿਮ ਅਤੇ ਲੜਕੀ ਹਿੰਦੂ ਹੈ।ਇਹ ਦੋਵੇਂ ਮਿਲਣ ਲਈ ਮੰਦਰ ਪੁੱਜੇ ਸਨ।ਲੋਕਾਂ ਨੂੰ ਜਿਸ ਤਰ੍ਹਾਂ ਹੀ ਪਤਾ ਚੱਲਿਆ ਕਿ ਲੜਕਾ ਮੁਸਲਿਮ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰਣਾ ਸ਼ੁਰੂ ਕਰ ਦਿੱਤਾ।ਇਸ ਵਿਚਕਾਰ ਜਦੋਂ ਲੜਕੀ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾ ਲੋਕਾਂ ਨੇ ਉਸ ਨੂੰ ਕੁੱਟ ਕੇ ਸਾਈਡ 'ਤੇ ਕਰ ਦਿੱਤਾ।

ਲੋਕਾਂ ਦੀ ਭੀੜ ਵਧਦੀ ਗਈ ਤਾਂ ਉਨ੍ਹਾਂ ਨੇ ਮੁਸਲਿਮ ਲੜਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਇਸ ਵਿਚਕਾਰ ਸੂਚਨਾ ਮਿਲਣ 'ਤੇ ਸਬ ਇੰਸਪੈਕਟਰ ਗਗਨਦੀਪ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਵੀ ਮੌਕੇ 'ਤੇ ਪੁੱਜੇ।ਉਨ੍ਹਾਂ ਨੇ ਸਥਿਤੀ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਗੁੱਸੇ 'ਚ ਸਨ।

ਭੀੜ 'ਚ ਮੌਜੂਦ ਲੋਕ ਪੁਲਿਸ ਦੇ ਆਉਣ 'ਤੇ ਵੀ ਨਹੀਂ ਰੁੱਕੇ ਅਤੇ ਉਹ ਮੁਸਲਿਮ ਵਿਅਕਤੀ ਨੂੰ ਮਾਰਦੇ ਰਹੇ।ਵਿਅਕਤੀ ਨੂੰ ਬਚਾਉਣ ਲਈ ਗਗਨਦੀਪ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ।ਉਹ ਉਸ ਨੂੰ ਲੋਕਾਂ ਦੀ ਮਾਰ ਤੋਂ ਬਚਾਅ ਰਿਹਾ ਸੀ।ਉਨ੍ਹਾਂ ਨੇ ਵਿਅਕਤੀ ਦਾ ਸਿਰ ਹੱਥ ਨਾਲ ਲੁਕਾ ਲਿਆ ਤਾਂ ਜੋ ਉਸ ਨੂੰ ਕੁਝ ਨਾ ਹੋਵੇ।ਲੋਕਾਂ ਨੇ ਕਿਹਾ ਕਿ ਜੇਕਰ ਇਹ ਪੁਲਿਸ ਕਰਮਚਾਰੀ ਨਹੀਂ ਹੁੰਦਾ ਤਾਂ ਸ਼ਾਇਦ ਲੜਕਾ ਭੀੜ ਦਾ ਸ਼ਿਕਾਰ ਬਣ ਜਾਂਦਾ।ਇਸ ਤੋਂ ਬਾਅਦ ਸਿੱਖ ਪੁਲਿਸ ਕਰਮੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

-PTCNews

Related Post