ਵੱਡੀ ਖ਼ਬਰ: ਪਾਕਿ ਦੇ ਪੇਸ਼ਾਵਰ 'ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

By  Jashan A January 5th 2020 02:38 PM -- Updated: January 5th 2020 04:09 PM

ਵੱਡੀ ਖ਼ਬਰ: ਪਾਕਿ ਦੇ ਪੇਸ਼ਾਵਰ 'ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ,ਨਵੀਂ ਦਿੱਲੀ: ਪਾਕਿਸਤਾਨ 'ਚ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ।

ਪੇਸ਼ਾਵਰ 'ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਪਰਵਿੰਦਰ ਸਿੰਘ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਪਰਵਿੰਦਰ ਸਿੰਘ ਪਹਿਲੇ ਸਿੱਖ ਐਂਕਰ ਹਰਮੀਤ ਸਿੰਘ ਦਾ ਭਰਾ ਸੀ।

ਹੋਰ ਪੜ੍ਹੋ: ਮੁਕਤਸਰ ਸਾਹਿਬ 'ਚ ਸਾਬਕਾ ਸਰਪੰਚ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਮਿਲੀ ਜਾਣਕਰੀ ਮੁਤਾਬਕ ਮ੍ਰਿਤਕ ਪਰਵਿੰਦਰ ਸਿੰਘ ਦਾ 7 ਜਨਵਰੀ ਨੂੰ ਵਿਆਹ ਹੋਣਾ ਸੀ। ਪਾਕਿਸਤਾਨ ਵਿਚ ਵਾਪਰੀ ਇਸ ਘਟਨਾ ਨਾਲ ਸਿੱਖ ਭਾਈਚਾਰੇ ਵਿਚ ਗੁੱਸਾ ਵਧਣ ਦੇ ਆਸਾਰ ਹਨ। ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੁਝ ਮੁਸਲਿਮ ਸਮੂਹਾਂ ਨੇ ਪੱਥਰਬਾਜ਼ੀ ਕਰਦੇ ਹੋਏ ਗੁਰਦੁਆਰੇ ਦਾ ਨਾਂ ਬਦਲਣ ਦੀ ਚਿਤਾਵਨੀ ਦਿੱਤੀ ਸੀ।

-PTC News

Related Post