#Coronavirus Pandemic: ਹੁਣੇ- ਹੁਣੇ ਮਸ਼ਹੂਰ ਗਾਇਕਾ ਕਨਿਕਾ ਕਪੂਰ ਬਾਰੇ ਹਸਪਤਾਲ ਤੋਂ ਆਈ ਵੱਡੀ ਖ਼ਬਰ

By  Shanker Badra April 6th 2020 12:58 PM

#Coronavirus Pandemic: ਹੁਣੇ- ਹੁਣੇ ਮਸ਼ਹੂਰ ਗਾਇਕਾ ਕਨਿਕਾ ਕਪੂਰ ਬਾਰੇ ਹਸਪਤਾਲ ਤੋਂ ਆਈ ਵੱਡੀ ਖ਼ਬਰ:ਲਖਨਊ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਪਿਛਲੇ ਦਿਨੀਂ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ। ਜਿਸ ਤੋਂ ਬਾਅਦ ਉਸ ਦਾ ਲਗਾਤਾਰ ਟੈਸਟ ਕੀਤਾ ਜਾ ਰਿਹਾ ਸੀ। ਪਹਿਲੇ ਚਾਰ ਟੈਸਟ ਪਾਜ਼ੀਟਿਵ ਆਏ ਸਨ ਪਰ ਸ਼ਨੀਵਾਰ ਨੂੰ ਪੰਜਵਾਂ ਟੈਸਟ ਨੈਗਟਿਵ ਆਇਆ ਹੈ। ਜਿਸ ਤੋਂ ਬਾਅਦ ਗਾਇਕਾ ਕਨਿਕਾ ਕਪੂਰ ਕਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ।

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਸਦਾ ਛੇਵਾਂ ਟੈਸਟ ਵੀ ਨੈਗਟਿਵ ਆਇਆ ਹੈ ਅਤੇ ਉਸ ਨੂੰ ਆਖਿਰਕਾਰਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਕਨਿਕਾ ਦਾ ਛੇਵਾਂ ਟੈਸਟ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਕਨਿਕਾ ਪਿਛਲੇ 20 ਦਿਨਾਂ ਤੋਂ ਲਖਨਊ ਦੇ ਸੰਜੈ ਗਾਂਧੀ ਪੀ.ਜੀ.ਆਈ ਹਸਪਤਾਲ 'ਚ ਦਾਖਲ ਸੀ।

ਦੱਸਣਯੋਗ ਹੈ ਕਿ ਕਨਿਕਾ ਬੀਤੀ 14 ਮਾਰਚ ਨੂੰ ਲੰਦਨ ਤੋਂ ਲਖਨਊ ਵਾਪਸ ਆਈ ਸੀ। ਉਹ ਪਹਿਲਾਂ ਤਾਜ਼ ਹੋਟਲ ਰੁਕੀ ਸੀ। ਉਹ ਲਖਨਊ 'ਚ ਹੀ ਤਿੰਨ ਪਾਰਟੀਆਂ ਵਿੱਚ ਸ਼ਾਮਲ ਹੋਈ ਸੀ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਉਨ੍ਹਾਂ ਦਾ ਬੇਟਾ ਦੁਸ਼ਯੰਤ ਸਿੰਘ ਪਰਿਵਾਰ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਸੂਬੇ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਵੀ ਕਨਿਕਾ ਨੂੰ ਮਿਲੇ ਸਨ।

ਲੰਦਨ ਤੋਂ ਪਰਤ ਕੇ ਬਗੈਰ ਕਿਸੇ ਨੂੰ ਇਸ ਦੀ ਜਾਣਕਾਰੀ ਦਿੱਤੇ ਅਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ 'ਚ ਕਨਿਕਾ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਸਨਿੱਚਰਵਾਰ ਨੂੰ ਕੋਰੋਨਾ ਜਾਂਚ ਦੀ ਨਕਾਰਾਤਮਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਨਿਕਾ ਨੇ ਆਪਣੇ ਵਕੀਲ ਨਾਲ ਕੇਸ ਦੇ ਸਬੰਧ ਵਿੱਚ ਗੱਲ ਕੀਤੀ ਸੀ। ਦੋਸ਼ ਹੈ ਕਿ ਕਨਿਕਾ ਨੇ ਏਅਰਪੋਰਟ 'ਤੇ ਵੀ ਜਾਂਚ ਨਹੀਂ ਕਰਵਾਈ ਸੀ।

-PTCNews

Related Post