ਵਿਵਾਦਾਂ 'ਚ ਰਹਿਣ ਵਾਲਾ ਸਿੱਧੂ ਮੂਸੇਵਾਲਾ ਪਹੁੰਚਿਆ ਸ੍ਰੀ ਅਕਾਲ ਤਖਤ ਸਾਹਿਬ, ਲਿਖਤੀ ਰੂਪ 'ਚ ਮੰਗੀ ਮਾਫ਼ੀ

By  PTC NEWS March 5th 2020 12:00 PM -- Updated: March 5th 2020 05:19 PM

ਵਿਵਾਦਾਂ 'ਚ ਰਹਿਣ ਵਾਲਾ ਸਿੱਧੂ ਮੂਸੇਵਾਲਾ ਪਹੁੰਚਿਆ ਸ੍ਰੀ ਅਕਾਲ ਤਖਤ ਸਾਹਿਬ, ਲਿਖਤੀ ਰੂਪ 'ਚ ਮੰਗੀ ਮਾਫ਼ੀ:ਅੰਮ੍ਰਿਤਸਰ : ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਅਕਸਰ ਹੀ ਆਪਣੇ ਗੀਤਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਗਾਣੇ ਬੇਸ਼ੱਕ ਅੱਜ ਦੀ ਨੌਜਵਾਨ ਪੀੜੀ ਨੂੰ ਖੂਬ ਪਸੰਦ ਆਉਂਦੇ ਹਨ ਪਰ ਸਮਾਜ ਦਾ ਇੱਕ ਤਬਕਾ ਉਨ੍ਹਾਂ ਦੀ ਲੱਚਰ ਗਾਇਕੀ ਦਾ ਹਮੇਸ਼ਾ ਹੀ ਵਿਰੋਧ ਕਰਦਾ ਹੈ। ਸਿੱਧੂ ਮੁਸੇਵਾਲਾ ਪਿਛਲੇ ਕਈ ਦਿਨਾਂ ਤੋਂ ਆਪਣੇ ਇੱਕ ਗਾਣੇ ਨੂੰ ਲੈ ਕੇ ਕਾਫੀ ਵਿਵਾਦਾਂ ਵਿੱਚ ਚਲ ਰਹੇ ਹਨ। ਇਸ ਗਾਣੇ ਵਿੱਚ ਉਨ੍ਹਾਂ ਨੇ ਮਾਈ ਭਾਗ ਕੌਰ ਦੇ ਨਾਂ ਦੀ ਵਰਤੋਂ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਅਤੇ ਮੁਆਫੀ ਮੰਗਣ ਲਈ ਪਹੁੰਚੇ ਹਨ। ਜਿੱਥੇ ਗਾਇਕ ਸਿੱਧੂ ਮੂਸੇਵਾਲਾ ਨੇ ਆਸਟਰੇਲੀਆ 'ਚ ਹੋਈ ਗਲਤੀ ਦੀ ਮਾਫ਼ੀ ਮੰਗੀ ਹੈ। ਸਿੱਧੂ ਮੂਸੇਵਾਲਾ ਵਲੋਂ ਆਪਣੇ ਇਕ ਗੀਤ 'ਚ 'ਮਾਈ ਭਾਗੋ' ਨੂੰ ਲੈ ਕੇ ਗਲਤ ਸ਼ਬਦਾਵਲੀ ਵਰਤੀ ਸੀ, ਜਿਸ 'ਤੇ ਵੱਖ-ਵੱਖ ਜਥੰਬੰਦੀਆਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ।

ਦੱਸ ਦੇਈਏ ਕਿ ਕਿ ਸਿੱਧੂ ਮੂਸੇਵਾਲਾ ਨੇ ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵੀ ਮੁਆਫੀ ਮੰਗੀ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮੁਆਫੀਨਾਮਾ ਵੀ ਲਿਖਿਆ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਇਸ ਗਲਤੀ ਲਈ ਜੋ ਵੀ ਸਜ਼ਾ ਸੁਣਾਈ ਜਾਵੇਗੀ, ਮੈਂ ਪ੍ਰਵਾਨ ਕਰਾਂਗਾ। ਹਾਲਾਂਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਪਹੁੰਚੇ ਸਨ ਪਰ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੌਜੂਦ ਨਹੀਂ ਸਨ।

Related Post