ਸਰਹਿੰਦ-ਪਟਿਆਲਾ ਰੋਡ 'ਤੇ ਫੀਡ ਫ਼ੈਕਟਰੀ 'ਚ ਲੱਗੀ ਅੱਗ , ਇੱਕ ਦੀ ਮੌਤ , ਕਈ ਜ਼ਖਮੀ

By  Shanker Badra May 29th 2019 11:03 AM -- Updated: May 29th 2019 11:19 AM

ਸਰਹਿੰਦ-ਪਟਿਆਲਾ ਰੋਡ 'ਤੇ ਫੀਡ ਫ਼ੈਕਟਰੀ 'ਚ ਲੱਗੀ ਅੱਗ , ਇੱਕ ਦੀ ਮੌਤ , ਕਈ ਜ਼ਖਮੀ:ਫ਼ਤਹਿਗੜ੍ਹ ਸਾਹਿਬ : ਸਰਹਿੰਦ-ਪਟਿਆਲਾ ਰੋਡ 'ਤੇ ਸਥਿਤ ਟਿਵਾਣਾ ਫੀਡ ਨਾਮਕ ਫ਼ੈਕਟਰੀ ਵਿਚ ਬੀਤੀ ਦੇਰ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 12 ਹੋਰ ਕਰਮਚਾਰੀ ਜ਼ਖਮੀ ਹੋ ਗਏ ਹਨ।

Sirhind Patiala road Feed Factory Fire , One Death , Many injured ਸਰਹਿੰਦ-ਪਟਿਆਲਾ ਰੋਡ 'ਤੇ ਫੀਡ ਫ਼ੈਕਟਰੀ 'ਚ ਲੱਗੀ ਅੱਗ , ਇੱਕ ਦੀ ਮੌਤ , ਕਈ ਜ਼ਖਮੀ

ਜਿਸ ਤੋਂ ਬਾਅਦ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ।ਇਨ੍ਹਾਂ ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ।ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ ਹੈ।

Sirhind Patiala road Feed Factory Fire , One Death , Many injured ਸਰਹਿੰਦ-ਪਟਿਆਲਾ ਰੋਡ 'ਤੇ ਫੀਡ ਫ਼ੈਕਟਰੀ 'ਚ ਲੱਗੀ ਅੱਗ , ਇੱਕ ਦੀ ਮੌਤ , ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਵੇਗੀ ਮਮਤਾ ਬੈਨਰਜੀ

ਜਾਣਕਰੀ ਅਨੁਸਾਰ ਸਰਹਿੰਦ ਪਟਿਆਲਾ ਰੋਡ 'ਤੇ ਸਥਿਤ ਪਿੰਡ ਖਰੋੜਾਂ ਨਜ਼ਦੀਕ ਇੱਕ ਫੀਡ ਫੈਕਟਰੀ ਵਿੱਚ ਬੀਤੀ ਦੇਰ ਰਾਤ ਧਮਾਕੇ ਕਾਰਨ ਅੱਗ ਲੱਗ ਗਈ ਹੈ।ਇਸ ਦੌਰਾਨ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post