ਸਿਰਸਾ - ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਕਾਰ ਦੀ ਟਰਾਲੇ ਨਾਲ ਟੱਕਰ , ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ

By  Shanker Badra July 1st 2019 12:25 PM -- Updated: July 1st 2019 12:37 PM

ਸਿਰਸਾ - ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਕਾਰ ਦੀ ਟਰਾਲੇ ਨਾਲ ਟੱਕਰ , ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ:ਸਿਰਸਾ : ਪੰਜਾਬ ਸਮੇਤ ਦੇਸ਼ ਭਰ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਤਾਜ਼ਾ ਮਾਮਲਾ   ਸਿਰਸਾ ਤੋਂ ਸਾਹਮਣੇ ਆਇਆ ਹੈ। ਹਰਿਆਣਾ 'ਚ ਸਿਰਸਾ-ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਇੱਕ ਕਾਰ ਸੜਕ 'ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ ਹੈ।ਇਸ ਹਾਦਸੇ 'ਚ ਨਵ-ਵਿਆਹੇ ਜੋੜੇ ਸਮੇਤ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ।

Sirsa - Dabwali National Highway Road Accident , 5 family members died
ਸਿਰਸਾ - ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਕਾਰ ਦੀ ਟਰਾਲੇ ਨਾਲ ਟੱਕਰ , ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਘਨਸ਼ਾਮ ਦਾ ਚਾਰ ਦਿਨ ਪਹਿਲਾਂ ਹੀ ਫਤਿਹਾਬਾਦ ਦੀ ਨੀਰੂ ਨਾਲ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਘਨਸ਼ਾਮ ਆਪਣੇ ਭਰਾ ਵਿਕਾਸ, ਭਰਜਾਈ ਸ਼ਿਲਪਾ ਅਤੇ ਭਤੀਜੀ ਦਿਵਿਆ ਨਾਲ ਸਹੁਰੇ ਘਰ ਗਿਆ ਸੀ ਅਤੇ ਬੀਤੀ ਰਾਤ ਪਰਿਵਾਰ ਸਮੇਤ ਫਤਿਹਾਬਾਦ ਤੋਂ ਵਾਪਸ ਆ ਰਿਹਾ ਸੀ।

Sirsa - Dabwali National Highway Road Accident , 5 family members died
ਸਿਰਸਾ - ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਕਾਰ ਦੀ ਟਰਾਲੇ ਨਾਲ ਟੱਕਰ , ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ

ਇਸ ਦੌਰਾਨ ਨੈਸ਼ਨਲ ਹਾਈਵੇਅ 'ਤੇ ਪਿੰਡ ਸਾਹੁਵਾਲਾ ਪ੍ਰਥਮ ਅਤੇ ਪੰਨੀਵਾਲਾ ਮੋਟਾ ਦਰਮਿਆਨ ਉਨ੍ਹਾਂ ਦੀ ਕਾਰ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਸ਼ਿਲਪਾ, ਨੀਰੂ ਅਤੇ ਦਿਵਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਿਕਾਸ ਅਤੇ ਘਨਸ਼ਾਮ ਨੂੰ ਇਲਾਜ ਲਈ ਓਢਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ,ਜਿਥੇ ਦੋਹਾਂ ਨੇ ਰਸਤੇ 'ਚ ਦਮ ਤੋੜ ਦਿੱਤਾ।

Sirsa - Dabwali National Highway Road Accident , 5 family members died
ਸਿਰਸਾ - ਡੱਬਵਾਲੀ ਨੈਸ਼ਨਲ ਹਾਈਵੇਅ 'ਤੇ ਕਾਰ ਦੀ ਟਰਾਲੇ ਨਾਲ ਟੱਕਰ , ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵੱਡੀ ਖੁਸ਼ਖ਼ਬਰੀ : ਹੁਣੇ-ਹੁਣੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਹੋਇਆ ਵੱਡਾ ਐਲਾਨ ,ਪੜ੍ਹੋ ਪੂਰੀ ਖ਼ਬਰ

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਡਬਵਾਲੀ ਵਾਸੀ, ਘਨਸ਼ਾਮ, ਵਿਕਾਸ, ਸ਼ਿਲਪਾ, ਨੀਰੂ ਅਤੇ ਦਿਵਿਆ ਦੇ ਤੌਰ 'ਤੇ ਹੋਈ ਹੈ।ਮ੍ਰਿਤਕਾਂ 'ਚ ਘਨਸ਼ਾਮ ਅਤੇ ਵਿਕਾਸ ਭਰਾ ਹਨ, ਜੋ ਡਬਵਾਲੀ ਨਵੀਂ ਅਨਾਜ ਮੰਡੀ 'ਚ ਆੜ੍ਹਤੀ ਦਾ ਕਾਰੋਬਾਰ ਕਰਦੇ ਸਨ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਟਰਾਲਾ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post