CPI-M ਆਗੂ ਯੇਚੁਰੀ ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਜਾਣਗੇ ਜੰਮੂ ਕਸ਼ਮੀਰ

By  Shanker Badra August 29th 2019 12:29 PM

CPI-M ਆਗੂ ਯੇਚੁਰੀ ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਜਾਣਗੇ ਜੰਮੂ ਕਸ਼ਮੀਰ:ਨਵੀਂ ਦਿੱਲੀ : ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਸੁਪਰੀਮ ਕੋਰਟ ਦੀ ਆਗਿਆ ਮਿਲਣ ਤੋਂ ਬਾਅਦ ਅੱਜ ਆਪਣੇ ਪਾਰਟੀ ਦੇ ਆਗੂ ਮੁਹੰਮਦ ਯੂਸੁਫ ਤਾਰੀਗਾਮੀ ਨਾਲ ਮੁਲਾਕਾਤ ਕਰਨ ਲਈ ਜੰਮੂ ਕਸ਼ਮੀਰ ਜਾਣਗੇ।

 Sitaram Yechury SC allows After Today Jammu and Kashmir will visit CPI-M ਆਗੂ ਯੇਚੁਰੀ ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਜਾਣਗੇ ਜੰਮੂ ਕਸ਼ਮੀਰ

ਯੇਚੁਰੀ ਨੇ ਕਿਹਾ ਹੈ ਕਿ ਯੂਸੁਫ ਤਾਰੀਗਾਮੀ ਦੀ ਸਿਹਤ ਬਾਰੇ ਅਦਾਲਤ ਨੂੰ ਜਾਣਕਾਰੀ ਦੇਣ ਦੀ ਆਗਿਆ ਮਿਲ ਗਈ ਹੈ। ਉਨ੍ਹਾਂ ਕਿਹਾ ਮੇਰੇ ਵਾਪਸ ਆਉਣ ਬਾਅਦ ਮਾਮਲਾ ਅੱਗੇ ਵਧੇਗਾ। ਯੇਚੁਰੀ ਨੇ ਕਿਹਾ ਕਿ ਉਹ ਵਾਪਸ ਆਉਣ ਬਾਅਦ ਅਦਾਲਤ ਵਿਚ ਹਲਫੀਆ ਬਿਆਨ ਦਾਖਲ ਕਰਨਗੇ।

Sitaram Yechury SC allows After Today Jammu and Kashmir will visit CPI-M ਆਗੂ ਯੇਚੁਰੀ ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਜਾਣਗੇ ਜੰਮੂ ਕਸ਼ਮੀਰ

ਇਸ ਤੋਂ ਪਹਿਲਾਂ ਵੀ ਯੇਚੁਰੀ ਨੂੰ ਦੋ ਵਾਰ ਸ੍ਰੀਨਗਰ ਹਵਾਈ ਅੱਡੇ ਤੋਂ ਖ਼ਾਲੀ ਮੋੜਿਆ ਜਾ ਚੁੱਕਾ ਹੈ। ਯੇਚੁਰੀ ਪਹਿਲਾਂ ਸੀਪੀਆਈ ਦੇ ਡੀ.ਰਾਜਾ ਨਾਲ ਕਸ਼ਮੀਰ ਵਾਦੀ ’ਚ ਗਏ ਸਨ ਤੇ ਦੂਜੀ ਵਾਰ ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਸ੍ਰੀਨਗਰ ਗਏ ਸਨ ਪਰ ਸੁਰੱਖਿਆ ਅਧਿਕਾਰੀਆਂ ਨੇ ਹੀ ਉਨ੍ਹਾਂ ਨੂੰ ਦੋਵੇਂ ਵਾਰ ਬੇਰੰਗ ਵਾਪਸ ਭੇਜ ਦਿੱਤਾ ਸੀ।

Sitaram Yechury SC allows After Today Jammu and Kashmir will visit CPI-M ਆਗੂ ਯੇਚੁਰੀ ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਜਾਣਗੇ ਜੰਮੂ ਕਸ਼ਮੀਰ

ਸੀਪੀਆਈ (ਐਮ) ਆਗੂ ਸ੍ਰੀ ਸੀਤਾਰਾਮ ਯੇਚੁਰੀ ਦਾ ਦਾਅਵਾ ਹੈ ਕਿ ਸ੍ਰੀ ਯੂਸਫ਼ ਤਾਰੀਗਾਮੀ ਦਾ ਬੀਤੀ 4 ਅਗਸਤ ਰਾਤ ਤੋਂ ਹੀ ਕੋਈ ਅਤਾ–ਪਤਾ ਨਹੀਂ ਹੈ। ਇਸ ਲਈ ਉਹ ਉਨ੍ਹਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਕਸ਼ਮੀਰ ਵਾਦੀ ਜਾਣਾ ਚਾਹੁੰਦੇ ਹਨ। ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਯੇਚੁਰੀ ਦਾ ਇਹ ਕਸ਼ਮੀਰ ਦੌਰਾ ਕਿਸੇ ਵੀ ਤਰ੍ਹਾਂ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਨਹੀਂ ਹੋਣਾ ਚਾਹੀਦਾ।

Sitaram Yechury SC allows After Today Jammu and Kashmir will visit CPI-M ਆਗੂ ਯੇਚੁਰੀ ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਜਾਣਗੇ ਜੰਮੂ ਕਸ਼ਮੀਰ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ

ਦੱਸ ਦੇਈਏ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਜੰਮੂ ਕਸ਼ਮੀਰ ਵਿਚ ਹਿਰਾਸਤ ਵਿਚ ਲਏ ਗਏ ਪਾਰਟੀ ਆਗੂ ਮੁਹੰਮਦ ਯੂਸੁਫ ਤਾਰੀਗਾਮੀ ਨੂੰ ਪੇਸ਼ ਕੀਤੇ ਜਾਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

-PTCNews

Related Post