ਕੀ ਸਫਲਤਾ ਦਾ ਜਬਰਦਸਤੀ ਨਾਲ ਕੋਈ ਸੰਬੰਧ ਹੈ?

By  Joshi August 20th 2017 01:06 PM -- Updated: August 20th 2017 01:10 PM

ਇਕ ਮਾਸੂਮ ਦੀ ਵੀਡੀਓ ਇੰਟਰਨੈੱਟ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਚੇ ਨੂੰ ਜਬਰਦਸਤੀ ਪੜ੍ਹਾਇਆ ਜਾ ਰਿਹਾ ਹੈ, ਪਰ ਬੱਚਾ ਮਾਨਸਿਕ ਤੌਰ 'ਤੇ ਜ਼ਿਆਦਾ ਦਬਾਅ ਮਹਿਸੂਸ ਕਰ ਰਿਹਾ ਹੈ।

Social media viral kid assault: woman beats child while teaching maths!

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਸ਼ਿਖਰ ਧਵਨ ਨੇ ਇਸ ਵੀਡੀਓ ਦੀ ਨਿੰਦਿਆ ਕੀਤੀ ਹੈ ਅਤੇ ਉਹ ਇਸ ਨੂੰ ਦੇਖਦੇ ਹੋਏ ਕਾਫੀ ਭਾਵੁਕ ਵੀ ਹੋ ਗਏ ਸਨ।

ਇਹ ਵੀਡੀਓ ਸ਼ੇਅਰ ਕਰਦੇ ਹੋਏ ਆਪਣਾ ਉਹਨਾਂ ਨੇ ਕਿਹਾ ਕਿ ਹੁਣ ਤੱਕ ਮੈਂ ਜਿੰਨੇ ਵੀ ਵੀਡੀਓ ਵੇਖੇ ਹਾਂ,  ਉਨ੍ਹਾਂ ਵਿਚੋਂ ਇਹ ਵੀਡੀਓ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਲੱਗਾ ਹੈ। ਮਾਤਾ-ਪਿਤਾ ਦੇ ਤੌਰ ਉੱਤੇ ਸਾਡਾ ਇਹ ਫਰਜ਼ ਵੀ ਹੈ ਅਤੇ ਅਧਿਕਾਰ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਵਧਾਈਏ, ਪਰ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਉਹ ਮਹਿਲਾ ਭਾਵਨਾਤਮਕ , ਸਰੀਰਕ, ਮਾਨਸਿਕ ਅਤੇ ਸਰੀਰਕ ਰੂਪ ਨਾਲ ਬੱਚੀ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਵੀ ਸਿਰਫ ਇਸ ਲਈ ਕਿ ਤਾਂ ਜੋ ਬੱਚਾ ਜਲਦੀ ਹੀ 5 ਤੱਕ ਦੀ ਗਿਣਤੀ ਸਿੱਖ ਜਾਵੇ।

ਜਿਸ ਵਿੱਚ ਇੱਕ ਬੱਚੀ ਨੂੰ ਗਿਣਤੀ ਸਿਖਾਈ ਜਾ ਰਹੀ ਸੀ। ਅਜਿਹੇ ਕਿਹਾ ਜਾ ਰਿਹਾ ਹੈ ਕਿ ਉਸ ਬੱਚੀ ਨੂੰ ਉਸਦੀ ਮਾਂ ਹੀ ਪੜ੍ਹਾ ਰਹੀ ਹੈ। ਪਰ ਮਾਂ ਦੇ ਪੜਾਉਣ ਦਾ ਅੰਦਾਜ ਠੀਕ ਨਜ਼ਰ ਨਹੀਂ ਆ ਰਿਹਾ।

ਇਸ ਵਿੱਚ ਇੱਕ ਬੱਚੀ ਨੂੰ ਗਿਣਤੀ ਸਿਖਾਈ ਜਾ ਰਹੀ ਹੈ ਪਰ ਪੜਾਉਣ ਵਾਲੀ ਦਾ ਅੰਦਾਜ ਠੀਕ ਨਹੀਂ ਹੈ।ਬੱਚੀ ਡਰੀ ਹੋਈ ਦਿਖਾਈ ਦੇ ਰਹੀ ਹੈ ਪਰ ਸਹਿਮ ਨਾਲੋਂ ਜ਼ਿਆਦਾ ਮਾਨਸਿਕ ਤੌਰ 'ਤੇ ਦਬਾਅ ਮਹਿਸੂਸ ਕਰ ਰਹੀ ਹੈ।

"ਮੈਨੂੰ ਨਹੀਂ ਪਤਾ, ਸਿਰ ਦੁਖ ਰਿਹਾ ਹੈ" ਵਰਗੇ ਬੋਲ ਬੋਲ ਕੇ ਉਹ ਆਪਣਾ ਸਿਰ ਫੜ੍ਹਦੀ ਨਜ਼ਰ ਆ ਰਹੀ ਹੈ।

ਦੇਖੋ ਵੀਡੀਓ

ਇਹ ਵੀਡੀਓ ਸਾਡੇ ਸਾਰਿਆਂ ਦੀ ਸੋਚ 'ਤੇ ਸਵਾਲ ਖੜ੍ਹੇ ਕਰਦਾ ਨਜ਼ਰ ਆ ਰਿਹਾ ਹੈ। ਕੀ ਸਫਲਤਾ ਦਾ ਜਬਰਦਸਤੀ ਨਾਲ ਕੋਈ ਸੰਬੰਧ ਹੈ?

—PTC News

Related Post