ਜਾਣੋਂ ਕਿਉਂ ਸਮਾਜ ਸੇਵੀ ਅਨਮੋਲ ਕਵਤਰਾ ਨੇ NGO ਬੰਦ ਕਰਨ ਦਾ ਚੁੱਕਿਆ ਸੀ ਕਦਮ ,ਪੜ੍ਹੋ ਪੂਰੀ ਖ਼ਬਰ 

By  Shanker Badra September 20th 2019 07:46 PM -- Updated: September 20th 2019 07:48 PM

ਜਾਣੋਂ ਕਿਉਂ ਸਮਾਜ ਸੇਵੀ ਅਨਮੋਲ ਕਵਤਰਾ ਨੇ NGO ਬੰਦ ਕਰਨ ਦਾ ਚੁੱਕਿਆ ਸੀ ਕਦਮ ,ਪੜ੍ਹੋ ਪੂਰੀ ਖ਼ਬਰ:ਲੁਧਿਆਣਾ : ਅਨਮੋਲ ਕਵਾਤਰਾ ਇੱਕ ਬਹੁਤ ਹੀ ਨਾਮੀ ਸਮਾਜ ਸੇਵੀ ਹਨ ਜੋ ਕਿ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਦੇ। ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਸਮਾਜ ‘ਚ ਆਪਣੀ ਖ਼ਾਸ ਪਹਿਚਾਣ ਬਣਾ ਲਈ ਹੈ। ਅਨਮੋਲ ਕਵਾਤਰਾ ਇੱਕ ਸਮਾਜ ਸੇਵੀ ਸੰਸਥਾ ਚਲਾ ਰਹੇ ਹਨ। ਉਹਨਾਂ ਦੀ ਇਹ ਸੰਸਥਾ ਬਿਮਾਰਾਂ ਦਾ ਇਲਾਜ਼ ਕਰਵਾਉਂਦੀ ਹੈ, ਲੋੜਵੰਦਾਂ ਦੀ ਮਦਦ ਕਰਦੀ ਹੈ ਪਰ ਇਸ ਸਭ ਦੇ ਚਲਦੇ ਬੀਤੀ ਰਾਤ ਅਨਮੋਲ ਕਵਾਤਰਾ ਨੇ ਆਪਣਾ ਐੱਨ.ਜੀ.ਓ. ਬੰਦ ਕਰਨ ਦਾ ਫ਼ੈਸਲਾ ਲਿਆ ਸੀ।

Social Worker Anmol Kwatra Why NGO close taken decided ? ਜਾਣੋਂ ਕਿਉਂਸਮਾਜ ਸੇਵੀ ਅਨਮੋਲ ਕਵਤਰਾ ਨੇ NGO ਬੰਦ ਕਰਨ ਦਾ ਚੁੱਕਿਆ ਸੀ ਕਦਮ ,ਪੜ੍ਹੋ ਪੂਰੀ ਖ਼ਬਰ

ਅਨਮੋਲ ਕੁਵਾਤਰਾ ਨੇ ਬੀਤੀ ਰਾਤ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਭਰੇ ਮਨ ਨਾਲ ਕਿਹਾ ਸੀ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਸ਼ਹਿਰ ਦੇ ਹਸਪਤਾਲਾਂ ਦੇ ਬਾਹਰੋਂ ਹੀ ਲੋੜਵੰਦ ਲੋਕਾਂ ਦੀ ਮਦਦ ਕਰਦਾ ਸੀ ਅਤੇ ਲੋਕਾਂ ਦਾ ਉਸ ਨੇ ਉਮੀਦ ਤੋਂ ਜ਼ਿਆਦਾ ਸਾਥ ਦਿੱਤਾ ਹੈ ਅਤੇ ਲੱਖਾਂ ਲੋਕਾਂ ਦੀ ਮਦਦ ਕਰਨ ‘ਚ ਸਫਲ ਰਿਹਾ ਪਰ ਕੁਝ ਦਿਨਾਂ ਤੋਂ ਉਸ ਦੇ ਇਸ ਨੇਕ ਕੰਮ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਅਤੇ ਉਸ ‘ਤੇ ਚਿੱਕੜ ਉਛਾਲਿਆ ਜਾਣ ਲੱਗਾ, ਜਿਸ ਤੋਂ ਦੁਖੀ ਹੋ ਕੇ ਅਨਮੋਲ ਕੁਵਾਤਰਾ ਨੇ ਇਨ੍ਹਾਂ ਵੱਡਾ ਕਦਮ ਚੁੱਕਿਆ ਹੈ।

Social Worker Anmol Kwatra Why NGO close taken decided ? ਜਾਣੋਂ ਕਿਉਂਸਮਾਜ ਸੇਵੀ ਅਨਮੋਲ ਕਵਤਰਾ ਨੇ NGO ਬੰਦ ਕਰਨ ਦਾ ਚੁੱਕਿਆ ਸੀ ਕਦਮ ,ਪੜ੍ਹੋ ਪੂਰੀ ਖ਼ਬਰ

ਇਸ ਮਗਰੋਂ ਅਨਮੋਲ ਕੁਵਾਤਰਾ ਨੇ ਫ਼ਿਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਐੱਨ.ਜੀ.ਓ. ਨੂੰ ਓਸੇ ਤਰ੍ਹਾਂ ਚਾਲੂ ਰੱਖਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕੁੱਝ ਕਾਰਨਾਂ ਕਰਕੇ ਪ੍ਰੇਸ਼ਾਨ ਸੀ ਪਰ ਹੁਣ ਓਸੇ ਤਰ੍ਹਾਂ ਲੋੜਵੰਦ ਲੋਕਾਂ ਦੀ ਮਦਦ ਕਰਨਗੇ। ਇਸ ਤੋਂ ਕੁੱਝ ਸਮਾਂ ਪਹਿਲਾਂ ਅਨਮੋਲ ਕੁਵਾਤਰਾ ਨੇਐੱਨ.ਜੀ.ਓ.ਬੰਦ ਵਾਲੀ ਨੂੰ ਡਿਲੀਟ ਕਰ ਦਿੱਤਾ ਸੀ।

-PTCNews

Related Post