ਪੰਜਾਬੀ ਸੱਭਿਆਚਾਰ ਨੂੰ ਅਣਮੁੱਲੇ ਗੀਤ ਦੇਣ ਵਾਲਾ ਇਹ ਗੀਤਕਾਰ ਅਜੇ ਵੀ ਸੌਂ ਰਿਹੈ ਬਾਲਿਆਂ ਦੀ ਛੱਤ ਹੇਠ

By  Jashan A April 2nd 2019 04:25 PM

ਪੰਜਾਬੀ ਸੱਭਿਆਚਾਰ ਨੂੰ ਅਣਮੁੱਲੇ ਗੀਤ ਦੇਣ ਵਾਲਾ ਇਹ ਗੀਤਕਾਰ ਅਜੇ ਵੀ ਸੌਂ ਰਿਹੈ ਬਾਲਿਆਂ ਦੀ ਛੱਤ ਹੇਠ,ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਝੋਲੀ ਅਣਮੁੱਲੇ ਗੀਤ ਪਾਉਣ ਵਾਲਾ ਗੀਤਕਾਰ ਸਾਬ ਪਨਗੋਟਾ ਅੱਜ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਉਹਨਾਂ ਆਪਣੇ ਗਾਣਿਆਂ ‘ਚ ਪੰਜਾਬ ਦੇ ਲੋਕਾਂ ਅਤੇ ਹਾਲਾਤਾਂ ਬਾਰੇ ਹਮੇਸ਼ਾ ਹੀ ਆਵਾਜ਼ ਚੁੱਕੀ ਹੈ।

saab ਪੰਜਾਬੀ ਸੱਭਿਆਚਾਰ ਨੂੰ ਅਣਮੁੱਲੇ ਗੀਤ ਦੇਣ ਵਾਲਾ ਇਹ ਗੀਤਕਾਰ ਅਜੇ ਵੀ ਸੌਂ ਰਿਹੈ ਬਾਲਿਆਂ ਦੀ ਛੱਤ ਹੇਠ

ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਜਿੰਨ੍ਹਾਂ ਨੂੰ ਅੱਜ ਦੁਨੀਆਂ ਰੰਧਾਵਾ ਭਰਾਵਾਂ ਦੇ ਨਾਮ ਨਾਲ ਜਾਣਦੀ ਹੈ ਵਰਗੇ ਵੱਡੇ ਗਾਇਕ ਸਾਬ ਪਨਗੋਟਾ ਨੂੰ ਗਾ ਚੁੱਕੇ ਹਨ। ਇਸ ਗੀਤਕਾਰ ਨੇ ਜਿਹੋ ਜਿਹੇ ਗੀਤ ਇੰਡਸਟਰੀ ਦੀ ਝੋਲੀ ਪਾਏ ਹਨ ਉਸ ਤਾਂ ਜਾਪਦਾ ਹੋਵੇਗਾ ਕਿ ਸਾਬ ਪਨਗੋਟਾ ਹੋਰਾਂ ਨੇ ਬਹੁਤ ਕੁਝ ਬਣਾ ਲਿਆ ਹੋਵੇਗਾ।

ਹੋਰ ਪੜ੍ਹੋ: ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

saab ਪੰਜਾਬੀ ਸੱਭਿਆਚਾਰ ਨੂੰ ਅਣਮੁੱਲੇ ਗੀਤ ਦੇਣ ਵਾਲਾ ਇਹ ਗੀਤਕਾਰ ਅਜੇ ਵੀ ਸੌਂ ਰਿਹੈ ਬਾਲਿਆਂ ਦੀ ਛੱਤ ਹੇਠ

ਪਰ ਨਹੀਂ ਸਾਬ ਪਨਗੋਟਾ ਦਾ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਬਣਿਆ ਹੈ। ਇਸ ‘ਤੇ ਯਕੀਨ ਕਰਨਾ ਮੁਸ਼ਕਿਲ ਹੈ ਪਰ ਸਚਾਈ ਇਹ ਹੀ ਹੈ। ਸਾਬ ਪਨਗੋਟਾ ਹਾਲੇ ਵੀ ਬਾਲਿਆਂ ਦੀ ਛੱਤ ਦੇ ਹੇਠ ਹੀ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਿਹਾ ਹੈ।

saab ਪੰਜਾਬੀ ਸੱਭਿਆਚਾਰ ਨੂੰ ਅਣਮੁੱਲੇ ਗੀਤ ਦੇਣ ਵਾਲਾ ਇਹ ਗੀਤਕਾਰ ਅਜੇ ਵੀ ਸੌਂ ਰਿਹੈ ਬਾਲਿਆਂ ਦੀ ਛੱਤ ਹੇਠ

ਇੱਕ ਕਮਰੇ ਵਾਲੇ ਘਰ ‘ਚ ਜਿਸ ਦੇ 'ਚ ਹੀ ਰਸੋਈ ਹੈ ਤੇ ਉੱਥੇ ਹੀ ਪਰਿਵਾਰ ਸਮੇਤ ਸੌਂਦਾ ਹੈ।ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ‘ਚ ਸਾਬ ਪਨਗੋਟਾ ਦਾ ਕਹਿਣਾ ਹੈ ਕਿ ਸ਼ਾਇਦ ਜੇਕਰ ਉਸ ਨੇ ਲੱਚਰ ਗਾਣੇ ਲਿਖਣੇ ਚੁਣੇ ਹੁੰਦੇ ਤਾਂ ਅੱਜ ਉਸ ਦੇ ਇਹ ਹਾਲਾਤ ਨਾਂ ਹੁੰਦੇ।

-PTC News

Related Post