ਮੇਰੇ ਕਿੱਤੇ ਤੋਂ ਪਹਿਲਾਂ ਮੇਰੇ ਲਈ ਅਹਿਮ ਹੈ ਕਿਸਾਨੀ ਅੰਦੋਲਨ : ਸੋਨੀਆ ਮਾਨ

By  Jagroop Kaur February 6th 2021 09:22 PM

ਕਿਸਾਨੀ ਸੰਘਰਸ਼ ਅੱਜ ਹਰ ਇਕ ਦੇ ਦਿਲ 'ਚ ਹੈ ਦੇਸ਼ ਵਿਦੇਸ਼ ਵਿਚ ਇਸ ਦੀ ਗੁੰਜ ਹੈ , ਉਥੇ ਹੀ ਇਸ ਅੰਦੋਲਨ 'ਚ ਸਭ ਤੋਂ ਪਹਿਲਾਂ ਵੱਧ ਕੇ ਅੱਗੇ ਹੋਣ ਵਾਲੀ ਪਾਲੀਵੁੱਡ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਨੇ ਵੀ ਕਿਸਾਨੀ ਅੰਦੋਲਨ 'ਚ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਦਿੱਤਾ , ਜਿੰਨਾ ਵਿਚੋਂ ਇਕ ਹੈ ਪੰਜਾਬੀ ਅਦਾਕਾਰਾ ਸੋਨੀਆ ਮਾਨ ਜੋ ਕਿ ਲਗਾਤਾਰ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਹਾਲ ਹੀ ਵਿੱਚ ਉਹਨਾਂ ਨੇ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਸੋਨੀਆ ਨੇ ਕਿਹਾ ਕਿ , “ਕਿਸਾਨਾਂ ਲਈ ਕਰੀਅਰ ਦੀ ਵੀ ਪ੍ਰਵਾਹ ਨਹੀਂ।” ਇਸ ਦੇ ਨਾਲ ਹੀ ਲਗਾਤਾਰ ਸੋਸ਼ਲ ਮੀਡੀਆ ਦੀਆਂ ਫੇਲ ਰਹੀਆਂ ਅਫਵਾਹਾਂ ਦਾ ਸੋਨੀਆ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ, “ਮੇਰੇ ਪਿਤਾ ਦਾ ਮਜ਼ਾਕ ਉਡਾਇਆ ਗਿਆ। ਸੱਚ ਬੋਲਣ ਦੀ ਸੋਸ਼ਲ ਮੀਡੀਆ ‘ਤੇ ਸਜ਼ਾ ਮਿਲੀ ਪਰ ਸਟੇਜਾਂ ‘ਤੇ ਕਦੇ ਧਰਮ ਦੀ ਗੱਲ ਨਹੀਂ ਕੀਤੀ।

sonia

ਅੱਗੇ ਸੋਨੀਆਂ ਕਹਿੰਦੀ ਹੈ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਹੈ , ਇਹ ਜਨ ਅੰਦੋਲਨ ਹੈ , ਹਰ ਉਸ ਇਨਸਾਨ ਦਾ ਹੈ ਜਿਸ ਦੇ ਘਰ ਰੋਟੀ ਪੱਕਦੀ ਹੈ , ਇਸ ਲਈ ਅੰਦੋਲਨ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਾਡੀ ਲੜ੍ਹਾਈ ਖੇਤੀ ਕਾਨੂੰਨਾਂ ਖਿਲਾਫ ਹੈ।” ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੋਂ ਕਿਸਾਨ ਮੋਰਚੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਲੋਕ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸੋਨੀਆ ਮਾਨ ਪਿਛਲੇ ਕਈ ਦਿਨਾਂ ਤੋਂ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਉਹਨਾਂ ਵੱਲੋਂ ਮੋਰਚੇ ਵਿੱਚ ਚੱਲ ਰਹੀਆਂ ਵੱਖ ਵੱਖ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ।

Image result for sonia mann vs deep sidhu

ਜ਼ਿਕਰਯੋਗ ਹੈ ਕਿ ਅਦਾਕਾਰਾ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ’ਤੇ ਦੀਪ ਸਿੱਧੂ ਖ਼ਿਲਾਫ਼ ਬੋਲਣ ਦੇ ਚਲਦਿਆਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦਾ ਖੁਲਾਸਾ ਅੱਜ ਸੋਨੀਆ ਮਾਨ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਗਿਆ ਹੈ। ਸੋਨੀਆ ਮਾਨ ਨੇ ਬੀਤੇ ਦਿਨੀਂ ਦੀਪ ਸਿੱਧੂ ਦੇ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਏ ਘਟਨਾਕ੍ਰਮ ’ਤੇ ਟਿੱਪਣੀ ਕੀਤੀ ਸੀ। ਸੋਨੀਆ ਮਾਨ ਨੇ ਇਕ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਨੂੰ ਬੀ. ਜੇ. ਪੀ. ਦਾ ਸੱਪ ਦੱਸਿਆ ਸੀ।

Related Post