ਦੇਖੋ ਕਾਂਗਰਸੀਆਂ ਦੀ ਗੁੰਡਾਗਰਦੀ ,ਕਾਂਗਰਸੀ ਮੰਤਰੀ ਦੇ ਭਤੀਜੇ ਨੇ ਢਾਬਾ ਮਾਲਕ ਦੀ ਕੀਤੀ ਕੁੱਟਮਾਰ

By  Shanker Badra September 20th 2018 05:33 PM -- Updated: September 20th 2018 05:40 PM

ਦੇਖੋ ਕਾਂਗਰਸੀਆਂ ਦੀ ਗੁੰਡਾਗਰਦੀ ,ਕਾਂਗਰਸੀ ਮੰਤਰੀ ਦੇ ਭਤੀਜੇ ਨੇ ਢਾਬਾ ਮਾਲਕ ਦੀ ਕੀਤੀ ਕੁੱਟਮਾਰ:ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ ਹੀ ਤਾਂ ਪੰਜਾਬ ਅੰਦਰ ਗੁੰਡਾਗਰਦੀ ਵੱਧ ਗਈ ਹੈ।ਕਾਂਗਰਸ ਦੇ ਲੀਡਰ ਅਤੇ ਵਰਕਰ ਹੀ ਸ਼ਰੇਅਮ ਗੁੰਡਾਗਰਦੀ ਕਰ ਰਹੇ ਹਨ।ਹੁਣ ਫ਼ਿਰ ਕਾਂਗਰਸ ਦੇ ਇੱਕ ਮੰਤਰੀ ਦੇ ਕਰੀਬੀ ਨੇ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਹੈ।ਉਹ ਨੇ ਬਾਬਾ ਬਕਾਲਾ ਹਲਕੇ ਤੋਂ ਕਾਂਗਰਸ ਦੇ ਐਮ.ਐਲ.ਏ. ਸੰਤੋਖ ਸਿੰਘ ਭਲਾਈਪੁਰ ਦੇ ਭਤੀਜੇ ਸੋਨੂੰ ਭਲਾਈਪੁਰ।ਸੋਨੂੰ ਭਲਾਈਪੁਰ ਵੱਲੋਂ ਦਿਨ ਦਿਹਾੜੇ ਬਿਆਸ ਵਿਖੇ ਢਾਬੇ ਤੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਸੋਨੂੰ ਭਲਾਈਪੁਰ ਕਰੀਬ 10 ਲੋਕਾਂ ਨਾਲ ਬਿਆਸ ਵਿਖੇ ਇੱਕ ਢਾਬੇ ਤੇ ਗਿਆ ਸੀ।ਇਸ ਦੌਰਾਨ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ,ਜਿਸ ਤੋਂ ਬਾਅਦ ਸੋਨੂੰ ਭਲਾਈਪੁਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਢਾਬੇ ਭੰਨਤੋੜ ਕੀਤੀ ਅਤੇ ਬਾਅਦ 'ਚ ਢਾਬਾ ਮਾਲਕ ਜਤਿੰਦਰ ਸਿੰਘ ਦੀ ਕੁੱਟਮਾਰ ਕੀਤੀ ਹੈ।

ਦੱਸ ਦੇਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਸੀ।

-PTCNews

Related Post