ਸੋਨੂ ਸੂਦ ਨੇ ਇੱਕ ਵਾਰ ਫਿਰ ਪੇਸ਼ ਕੀਤੀ ਮਿਸਾਲ,ਲੋਕ ਭਲਾਈ ਖਾਤਿਰ ਗਹਿਣੇ ਰੱਖਿਆ ਘਰ ਬਾਰ

By  Jagroop Kaur December 9th 2020 06:36 PM -- Updated: December 9th 2020 06:37 PM

ਕੋਰੋਨਾ ਵਾਇਰਸ, ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਆਵਾਜਾਈ ਦਾ ਪ੍ਰਬੰਧ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਇਕ ਫਰਿਸ਼ਤੇ ਵਾਂਗ ਸਾਹਮਣੇ ਆਏ ਸਨ । ਫ਼ਿਲਮਾਂ ਵਿਚ ਨਕਾਰਤਮਕ ਰੋਲ ਏਡਾ ਕਰਨ ਵਾਲੇ ਅਸਲ ਜ਼ਿੰਦਗੀ ਦੇ ਹੀਰੋ ਸੋਨੂ ਸੂਦ ਨੇ ਲੋਕਾਂ ਲਈ ਪੀਪੀਈ ਕਿੱਟਾਂ ਦਾ ਪ੍ਰਬੰਧ ਵੀ ਕੀਤਾ, ਅਤੇ ਉਹ ਅਜੇ ਵੀ ਮਦਦ ਲਈ ਰੋਜ਼ਾਨਾ ਹਜ਼ਾਰਾਂ ਲੋਕਾਂ ਲਈ ਤਰਬਤਰ ਤਿਆਰ ਰਹਿੰਦੇ ਹਨ।

Sonu Sood may step in to help apparel exporters get back migrant workers -  The Economic Times

ਉਥੇ ਹੀ ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਇਕ ਵਾਰ ਫਿਰ ਵੱਡਾ ਕਦਮ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਆਪਣਾ ਘਰ-ਬਾਰ ਗਹਿਣੇ ਰੱਖ ਦਿੱਤਾ ਹੈ। ਖ਼ਬਰਾਂ ਮੁਤਾਬਕ ਸੋਨੂੰ ਸੂਦ ਨੇ ਜੁਹੂ ਵਿਚ ਆਪਣੀਆਂ 8 ਜਾਇਦਾਦਾਂ ਨਾਲ 10 ਕਰੋੜ ਰੁਪਏ ਇਕੱਤਰ ਕਰਨ ਦਾ ਵਾਅਦਾ ਕੀਤਾ ਹੈ। ਇਕ ਵੈਬ ਪੋਰਟਲ ਮਨੀਕੰਟਰੌਲ ਕੋਲ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਸੋਨੂੰ ਸੂਦ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ ਸਥਿਤ ਆਪਣੀਆਂ 2 ਦੁਕਾਨਾਂ ਅਤੇ 6 ਫਲੈਟ ਗਹਿਣੇ ਰੱਖੇ ਹਨ ।

Sonu Sood mortgages 8 Juhu properties to raise Rs 10 crore for needy:  report - bollywood - Hindustan Times

ਇਹ ਦੋਵੇਂ ਦੁਕਾਨਾਂ ਗਰਾਊਂਡ ਫਲੌਰ 'ਤੇ ਹਨ ਅਤੇ ਫਲੈਟ ਸ਼ਿਵ ਸਾਗਰ ਸਹਿਕਾਰੀ ਹਾਊਸਿੰਗ ਸੁਸਾਇਟੀ ਵਿਚ ਹਨ। ਇਹ ਹਾਊਸਿੰਗ ਸੁਸਾਇਟੀ ਇਸਕਨ ਮੰਦਰ ਦੇ ਨੇੜੇ ਏਬੀ ਨਾਇਰ ਰੋਡ 'ਤੇ ਸਥਿਤ ਹਨ।ਕੋਰੋਨਾ ਕਾਲ ਤੋਂ ਹੀ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਤੇ ਉਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।

Hyderabad IT professional loses job, selling vegetables. Sonu Sood offers  help

ਕੁਝ ਦਿਨ ਪਹਿਲਾਂ ਹੀ ਸੋਨੂੰ ਸੂਦ ਕਿਸਾਨੀ ਸੰਘਰਸ਼ ਵਿਚ ਵੀ ਸਾਹਮਣੇ ਆਏ ਸਨ ਅਤੇ ਸੋਸ਼ਲ ਮੀਡੀਆ ਰਹਿਣ ਉਹਨਾਂ ਪੋਸਟ ਪਾ ਕੇ ਕਿਸਾਨਾਂ ਦਾ ਸੱਮਰਥਨ ਕੀਤਾ ਸੀ

Sonu Sood extends support to farmers' protest, says 'Kisaan Hai Toh Hum  Hai' | Hindi Movie News - Bollywood - Times of India

ਉਵੇਂ 10 ਕਰੋੜ ਰੁਪਏ ਦਾ ਲੋਨ ਲੈਣ ਸਬੰਧੀ ਖ਼ਬਰ 'ਤੇ ਸੋਨੂੰ ਸੂਦ ਵੱਲੋਂ ਕੋਈ ਰਿਪਲਾਈ ਨਹੀਂ ਮਿਲ ਗਿਆ ਹੈ।ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਾਉਣ,ਬੱਚਿਆਂ ਤੇ ਬੇਰੁਜ਼ਗਾਰਾਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਨੂੰ ਸੂਦ ਨੇ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਸੋਨੂੰ ਸੂਦ ਨੇ ਆਪਣੀਆਂ 8 ਜਾਇਦਾਦਾਂ ਨੂੰ ਗਹਿਣੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਹਾਲੇ ਵੀ ਉਹ ਲੋਕਾਂ ਦੀ ਮਦਦ ਕਰ ਰਹੇ ਹਨ।

ਹੋਰ ਪੜ੍ਹੋ :ਕੰਗਨਾ ਦੇ ਨਵੇਂ ਟਵੀਟ ‘ਤੇ ਦਿਲਜੀਤ ਨੇ ਸੁਣਾਈਆਂ ਖਰੀਆਂ ਖਰੀਆਂ

Related Post