Dale Steyn ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੇ ਦਿੱਤੀ ਵਧਾਈ

By  Jashan A August 6th 2019 01:45 PM

Dale Steyn ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੇ ਦਿੱਤੀ ਵਧਾਈ,ਕੇਪਟਾਊਨ : ਦੱਖਣੀ ਅਫਰੀਕਾ ਦੇ ਦਿੱਗਜ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਹਾਲਾਂਕਿ ਸਟੇਨ ਵਨ ਡੇ ਤੇ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖਣਗੇ।

ਇਸ ਦੌਰਾਨ ਦੁਨੀਆ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਵਧਾਈ ਦਿੱਤੀ ਹੈ। ਕੋਹਲੀ ਨੇ ਟਵੀਟ ਕੀਤਾ, "ਇਸ ਖੇਡ ਦਾ ਇੱਕ ਅਸਲ ਚੈਂਪੀਅਨ", "ਹੈਪੀ ਰਿਟਾਇਰਮੈਂਟ ਪੇਸ ਮਸ਼ੀਨ"।

https://twitter.com/sachin_rt/status/1158590420311564293?s=20

ਹੋਰ ਪੜ੍ਹੋ:ਵਿਰਾਟ ਕੋਹਲੀ ਅਤੇ ਧੋਨੀ ਦੀ ਬੇਟੀ ਜ਼ੀਵਾ ਦੀ ਮਾਸੂਮੀਅਤ ਭਰੀ ਗੱਲਬਾਤ, ਦੇਖੋ

ਦੱਸ ਦਈਏ ਸਟੇਨ ਦੁਨੀਆ ਦੇ ਘਾਤਕ ਗੇਂਦਬਾਜ਼ਾਂ ਦੀ ਲਿਸਟ 'ਚ ਆਉਂਦੇ ਸਨ, ਜਿਨ੍ਹਾਂ ਨੇ ਨੇ 93 ਟੈਸਟ ਮੈਚਾਂ ਵਿਚ 439 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦਾ ਟੈਸਟ ਦੀ ਇਕ ਪਾਰੀ ਵਿਚ ਸਰਬੋਤਮ ਪ੍ਰਦਰਸ਼ਨ 51 ਦੌੜਾਂ 'ਤੇ ਸੱਤ ਵਿਕਟਾਂ ਹੈ ਜਦਕਿ ਇਕ ਮੈਚ ਵਿਚ 60 ਦੌੜਾਂ ਦੇ ਕੇ 11 ਵਿਕਟਾਂ ਉਨ੍ਹਾਂ ਦਾ ਮੈਚ ਵਿਚ ਸਰਬੋਤਮ ਪ੍ਰਦਰਸ਼ਨ ਹੈ।

https://twitter.com/imVkohli/status/1158448595151888384?s=20

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਟੇਨ ਨੇ ਟੈਸਟ 'ਚ ਸ਼ੁਰੂਆਤ 2004 ਵਿਚ ਇੰਗਲੈਂਡ ਖ਼ਿਲਾਫ਼ ਕੀਤੀ ਸੀ ਜਦਕਿ ਉਨ੍ਹਾਂ ਨੇ ਆਪਣੇ ਕਰੀਅਰ ਦਾ ਆਖ਼ਰੀ ਟੈਸਟ ਮੈਚ ਇਸ ਸਾਲ ਸ੍ਰੀਲੰਕਾ ਖ਼ਿਲਾਫ਼ ਖੇਡਿਆ ਸੀ। ਸਟੇਨ ਨੇ ਇਹ ਦੋਵੇਂ ਮੈਚ ਦੱਖਣੀ ਅਫਰੀਕਾ ਦੇ ਪੋਰਟ ਐਲੀਜ਼ਾਬੇਥ ਵਿਚ ਖੇਡੇ ਸਨ।

-PTC News

Related Post