ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ

By  Jashan A July 28th 2019 03:35 PM

ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ,ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਤੋਂ ਲੋਕ ਘਰੇ ਬੈਠੇ ਹੀ ਲੱਖਾਂ, ਕਰੋੜਾਂ ਰੁਪਏ ਕਮਾ ਰਹੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਦੱਖਣੀ ਕੋਰੀਆ 'ਚ, ਜਿਥੇ ਮਹਿਜ਼ 6 ਸਾਲ ਦੀ ਬੋਰਮ ਨੇ ਆਪਣੇ ਦੋ ਯੂ-ਟਿਊਬ ਚੈਨਲਾਂ ਤੋਂ 55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਰਾਸ਼ੀ ਨਾਲ ਉਸ ਨੇ ਰਾਜਧਾਨੀ ਸਿਓਲ ਵਿਚ ਪੰਜ ਮੰਜ਼ਿਲਾ ਇਮਾਰਤ ਖਰੀਦੀ ਹੈ। ਬੋਰਮ ਦੇ ਚੈਨਲਾਂ ਦੇ ਕਰੀਬ 3 ਕਰੋੜ ਤੋਂ ਵੱਧ ਗਾਹਕ (Subscriber) ਹਨ। ਪਹਿਲਾ toy review ਚੈਨਲ ਹੈ। ਇਸ ਦੇ 1.36 ਕਰੋੜ ਗਾਹਕ ਹਨ। ਹੋਰ ਪੜ੍ਹੋ: ਮੀਂਹ ਤੋਂ ਬਾਅਦ ਮੌਸਮ ਹੋਇਆ ਸੁਹਾਵਣਾ, ਸੈਰ ਕਰਦੇ ਨਜ਼ਰ ਆਏ ਲੋਕ (ਤਸਵੀਰਾਂ) ਦੂਜਾ ਚੈਨਲ ਵੀਡੀਓ ਬਲਾਗ ਦਾ ਹੈ। ਇਸ ਦੇ 1.76 ਕਰੋੜ ਗਾਹਕ ਹਨ। ਇਸ ਵਿਚ ਬੋਰਮ ਆਪਣੇ ਪਰਿਵਾਰ ਦੀ ਰੋਜ਼ਾਨਾ ਜ਼ਿੰਦਗੀ ਦੇ ਵੀਡੀਓ ਅਪਲੋਡ ਕਰਦੀ ਹੈ। ਬੋਰਮ ਦੇ ਯੂ-ਟਿਊਬ ਚੈਨਲ ਦੱਖਣੀ ਕੋਰੀਆ ਵਿਚ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। ਫੋਬਰਸ ਮੁਤਾਬਕ ਅਮਰੀਕਾ ਦਾ 7 ਸਾਲ ਦਾ ਰਿਯਾਨ ਕਾਜ਼ੀ ਇਸ ਮਾਮਲੇ ਵਿਚ ਪਹਿਲੇ ਨੰਬਰ 'ਤੇ ਹੈ। ਪਿਛਲੇ ਸਾਲ ਰਿਯਾਨ ਕਾਜ਼ੀ ਨੇ ਯੂ-ਟਿਊਬ ਤੋਂ 152 ਕਰੋੜ ਰੁਪਏ ਕਮਾਏ। ਯੂ-ਟਿਊਬ ਜ਼ਰੀਏ ਕਿਸੇ ਵੀ ਬੱਚੇ ਦੀ ਇਹ ਸਭ ਤੋਂ ਵੱਧ ਕਮਾਈ ਹੈ। ਰਿਯਾਨ ਦੇ Toys Channel ਦੇ 2.8 ਕਰੋੜ ਗਾਹਕ ਹਨ। -PTC News

Related Post