ਮੀਂਹ ਤੋਂ ਬਾਅਦ ਮੌਸਮ ਹੋਇਆ ਸੁਹਾਵਣਾ, ਸੈਰ ਕਰਦੇ ਨਜ਼ਰ ਆਏ ਲੋਕ (ਤਸਵੀਰਾਂ)

ਮੀਂਹ ਤੋਂ ਬਾਅਦ ਮੌਸਮ ਹੋਇਆ ਸੁਹਾਵਣਾ, ਸੈਰ ਕਰਦੇ ਨਜ਼ਰ ਆਏ ਲੋਕ (ਤਸਵੀਰਾਂ),ਸ੍ਰੀ ਅੰਮ੍ਰਿਤਸਰ ਸਾਹਿਬ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਸੀ।ਪਰ ਅੱਜ ਇੱਕ ਵਾਰ ਤੋਂ ਪੰਜਾਬ ਦੇ ਕਈ ਇਲਾਕਿਆਂ ‘ਚ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ।

ਦੱਸ ਦੇਈਏ ਕਿ ਥੋੜੇ ਸਮੇਂ ਲਈ ਵਰ੍ਹੇ ਮੀਂਹ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ, ਜਿਸ ਨਾਲ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਹੋ ਗਿਆ ਹੈ।ਬਰਸਾਤ ਤੋਂ ਬਾਅਦ ਅੱਜ ਅੰਮ੍ਰਿਤਸਰ ਵਿਖੇ ਲੋਕ ਪੂਰਾ ਨਜ਼ਾਰਾ ਲੈਂਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ:ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ ‘ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ

ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ‘ਚ ਲੋਕ ਸੈਰ ਕਰ ਰਹੇ ਸਨ ਤੇ ਠੰਡੇ ਮੌਸਮ ਦਾ ਆਨੰਦ ਮਾਣ ਰਹੇ ਹਨ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਸੁਹਾਵਣੇ ਮੌਸਮ ਦਾ ਲੁਤਫ਼ ਲੈ ਰਹੇ ਹਨ।

ਬਰਸਾਤ ਕਾਰਨ ਜਿੱਥੇ ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾਂ ਨੂੰ ਰਾਹਤ ਮਹਿਸੂਸ ਹੋਈ ਹੈ, ਉੱਥੇ ਕਈ ਇਲਾਕਿਆਂ ‘ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

-PTC News