ਕਲਯੁੱਗੀ ਪੁੱਤ ਦੀ ਦਰਿੰਦਗੀ, ਮਾਂ ਨੂੰ ਦਿੱਤੀ ਭਿਆਨਕ ਮੌਤ

By  Baljit Singh June 16th 2021 04:07 PM -- Updated: June 16th 2021 04:10 PM

ਮੈਡ੍ਰਿਡ : ਸਪੇਨ ਵਿਚ ਇਕ ਵੇਟਰ ਨੂੰ ਆਪਣੀ ਮਾਂ ਦਾ ਕਤਲ ਕਰਨ ਮਗਰੋਂ ਲਾਸ਼ ਦੇ ਟੁੱਕੜੇ ਕਰਕੇ ਫ਼ਰਿੱਜ ਵਿਚ ਰੱਖਣ ਅਤੇ ਫਿਰ ਆਪਣੇ ਕੁੱਤੇ ਨਾਲ ਮਿਲ ਕੇ ਖਾਣ ਦੇ ਮਾਮਲੇ ਵਿਚ 15 ਸਾਲ 5 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵੇਟਰ ਨੇ 21 ਫਰਵਰੀ 2019 ਨੂੰ ਆਪਣੀ ਗ੍ਰਿਫ਼ਤਾਰੀ ’ਤੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੇ 1000 ਟੁੱਕੜੇ ਕਰਕੇ ਆਪਣੇ ਕੁੱਤੇ ਨਾਲ ਮਿਲ ਕੇ ਖਾ ਰਿਹਾ ਸੀ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਦੋਸ਼ੀ ਨੇ ਪਾਗਲ ਹੋਣ ਦਾ ਨਾਟਕ ਕੀਤਾ ਪਰ ਬਾਅਦ ਵਿਚ ਅਦਾਲਤ ਵਿਚ ਉਸ ਦਾ ਰਾਜ਼ ਖੁੱਲ੍ਹ ਗਿਆ।

ਪੜੋ ਹੋਰ ਖਬਰਾਂ: ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਿਲਾਂ, ਦਲਿਤਾਂ ਖਿਲਾਫ ਟਿੱਪਣੀ ‘ਤੇ SC ਕਮਿਸ਼ਨ ਨੇ ਭੇਜਿਆ ਸੰਮਨ

ਦਿਲ ਦਹਿਲਾ ਦੇਣ ਵਾਲੀ ਇਸ ਵਾਰਦਾਤ ਦੇ ਸਾਹਮਣੇ ਆਉਣ ਮਗਰੋਂ ਸਪੇਨ ਦੇ ਰਹਿਣ ਵਾਲੇ 28 ਸਾਲ ਦੇ ਐਲਬਰਟੋ ਸਾਂਚੇਜ ਗੋਮੇਜ਼ ਨੂੰ ਲੋਕਾਂ ਵੱਲੋਂ ਆਦਮਖੋਰ ਬੁਲਾਇਆ ਜਾਣ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਐਲਬਰਟੋ ਆਪਣੀ ਮਾਂ ਮਾਰੀਆ ਗੋਮੇਜ਼ ਨਾਲ ਵੇਨਟਸ ਦੇ ਮੈਡ੍ਰਿਡ ਵਿਚ ਰਹਿੰਦਾ ਸੀ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਇਕ ਰਾਤ 68 ਸਾਲ ਦੀ ਮਾਂ ਨਾਲ ਉਸ ਦੀ ਲੜਾਈ ਹੋ ਗਈ। ਪੁਲਸ ਮੁਤਾਬਕ ਗੁੱਸੇ ਵਿਚ ਆ ਕੇ ਉਸ ਨੇ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਘਟਨਾ ਦੇ ਬਾਰੇ ਵਿਚ ਪੁਲਸ ਨੂੰ ਉਦੋਂ ਪਤਾ ਲੱਗਾ, ਜਦੋਂ ਮਾਰੀਆ ਗੋਮੇਜ਼ ਦੀ ਇਕ ਦੋਸਤ ਨੇ ਉਹਨਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕੀਤੀ। ਸਾਂਚੇਜ ਨੇ ਬਹੁਤ ਆਰਾਮ ਨਾਲ ਆਪਣੇ ਜ਼ੁਰਮ ਨੂੰ ਕਬੂਲ ਕਰ ਲਿਆ।

ਪੜੋ ਹੋਰ ਖਬਰਾ: ਇੰਦੌਰ ‘ਚ ਮਿਲਿਆ ਦੇਸ਼ ਦਾ ਪਹਿਲਾ ਗ੍ਰੀਨ ਫੰਗਸ ਦਾ ਮਰੀਜ਼, ਜਾਣੋ ਕਿੰਨਾ ਖ਼ਤਰਨਾਕ

ਜਦੋਂ ਪੁਲਸ ਸਾਂਚੇਜ ਦੇ ਘਰ ਪਹੁੰਚੀ ਤਾਂ ਉਸ ਨੇ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਸੀ ਅਤੇ ਕਿਹਾ ਸੀ ਕਿ ਮੇਰੀ ਮਾਂ ਇੱਥੇ ਮੌਜੂਦ ਹੈ ਪਰ ਉਹ ਮਰ ਚੁੱਕੀ ਹੈ। ਮੈਂ ਅਤੇ ਮੇਰੇ ਕੁੱਤੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਖਾ ਲਿਆ ਹੈ। ਪੁਲਸ ਵਾਲੇ ਸਾਂਚੇਜ ਦੇ ਬਿਆਨ ਤੋਂ ਸਦਮੇ ਵਿਚ ਆ ਗਏ ਸਨ। ਮਾਮਲਾ ਅਦਾਲਤ ਵਿਚ ਪੁੱਜਣ 'ਤੇ ਉਸ ਨੇ ਦੱਸਿਆ ਕਿ ਉਸ ਨੂੰ ਆਵਾਜ਼ਾਂ ਆਉਂਦੀਆਂ ਸਨ, ਜੋ ਉਸ ਨੂੰ ਮਾਂ ਦਾ ਕਤਲ ਕਰਨ ਲਈ ਕਹਿੰਦੀਆਂ ਸਨ। ਉਸ ਦੇ ਬਚਾਅ ਵਿਚ ਵਕੀਲ ਨੇ ਵੀ ਉਸ ਨੂੰ ਮਾਨਿਸਕ ਰੋਗੀ ਐਲਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਿਊਰੀ ਮੈਂਬਰਾਂ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ। ਦੋਸ਼ੀ ਨੇ ਆਪਣਾ ਪੱਖ ਰੱਖਦੇ ਹੋਏ ਇਹ ਵੀ ਕਿਹਾ ਕਿ ਉਸ ਨੂੰ ਕੁੱਝ ਵੀ ਯਾਦ ਨਹੀਂ ਹੈ ਕਿ ਉਸ ਨੇ ਕਦੋਂ ਆਪਣੀ ਮਾਂ ਨੂੰ ਮਾਰ ਕੇ ਖਾਧਾ ਹੈ।

ਪੜੋ ਹੋਰ ਖਬਰਾ: ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਵਿਭਾਗ ਦੀ ਬਿਲਡਿੰਗ ‘ਤੇ ਚੜ੍ਹੇ ਕੱਚੇ ਮੁਲਾਜ਼ਮ, ਦਿੱਤੀ ਆਤਮਦਾਹ ਦੀ ਚਿਤਾਵਨੀ

ਸੈਂਚੇਜ਼ ਗੋਮੇਜ਼ ਨੂੰ ਮੈਡਰਿਡ ਦੀ ਆਡੀਏਨਸੀਆ ਸੂਬਾਈ ਅਦਾਲਤ ਨੇ ਕਤਲ ਅਤੇ ਲਾਸ਼ ਨਾਲ ਅਣਮਨੁੱਖੀ ਵਤੀਰੇ ਲਈ 2 ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 15 ਸਾਲ ਅਤੇ 5 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅੱਜ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਹੈ।

-PTC News

Related Post