Diwali 2021: ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

By  Riya Bawa October 28th 2021 03:29 PM -- Updated: October 28th 2021 03:32 PM

ਚੰਡੀਗੜ੍ਹ: ਦੀਵਾਲੀ ਹਿੰਦੂਆਂ ਦੇ ਸਭ ਤੋਂ ਵੱਡੇ ਤਿਉਹਾਰਾਂ 'ਚੋਂ ਇੱਕ ਹੈ। ਇਸ ਦਿਨ ਨੂੰ ਹਰ ਕੋਈ ਚਾਅ ਤੇ ਉਮੰਗ ਨਾਲ ਮਨਾਉਂਦਾ ਹੈ। ਇਹ ਸਾਲ ਕੋਰੋਨਾ ਮਾਹਮਾਰੀ ਕਰਕੇ ਸਾਰੇ ਦੇਸ਼ 'ਤੇ ਭਾਰੂ ਰਿਹਾ ਹੈ ਪਰ ਫਿਰ ਵੀ ਤਿਓਹਾਰ ਦੀ ਰੌਣਕ ਹਰ ਘਰ ਵਿੱਚ ਨਜ਼ਰ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਤੇ ਘਰ ਦੀ ਸਫਾਈ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣਦੀ ਹੈ  ਪਰ ਕੁੱਝ ਹੋਰ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਕਰ ਸਕਦੇ ਹੋ ਮਾਂ ਲਕਸ਼ਮੀ ਦੇ ਸਵਾਗਤ ਲਈ ਤਿਆਰੀ---

Coronavirus update: No separate SoPs for festivals like Chhath, Diwali, says sources

ਇਹਨਾਂ ਗੱਲਾਂ ਦਾ ਰੱਖੋ ਧਿਆਨ---

-ਟੁੱਟਿਆ ਹੋਇਆ ਕੋਈ ਵੀ ਫਰਨੀਚਰ ਦਾ ਸਮਾਨ ਜਾਂ ਫਿਰ ਸ਼ੀਸ਼ਾ ਘਰ 'ਚ ਨਾ ਰੱਖੋ ਕਿਉਕਿਂ ਸ਼ਾਸਤਰਾਂ ਦੇ ਅਨੁਸਾਰ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਰਹਿੰਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਵੀ ਹੁੰਦਾ ਹੈ। ਇਸੇ ਤਰ੍ਹਾਂ ਘਰ 'ਚ ਜਾਂ ਫਿਰ ਦੁਕਾਨ ਚ ਰੱਖਿਆ ਟੁੱਟਿਆ-ਫੁੱਟਿਆ ਫਰਨੀਚਰ ਵੀ ਨਕਾਰਾਤਮਕ ਊਰਜਾ ਦਾ ਹੀ ਸਰੋਤ ਹੁੰਦਾ ਹੈ।

7 fun-filled ways to celebrate Diwali without firecrackers

-ਜੇਕਰ ਮੰਦਿਰ ਜਾਂ ਫਿਰ ਤੁਹਾਡੇ ਘਰ 'ਚ ਕੋਈ ਖੰਡਿਤ ਮੂਰਤੀ ਹੈ ਤਾਂ ਉਸ ਨੂੰ ਕਿਸੇ ਪਵਿੱਤਰ ਥਾਂ ਤੇ ਜਾ ਕੇ ਦੱਬ ਦਿਓ ਜਾਂ ਫਿਰ ਜਲ ਪ੍ਰਵਾਹ ਕਰ ਦਿਓ।

-ਘਰ 'ਚ ਪਈ ਬੰਦ ਘੜੀ ਨੂੰ ਵੀ ਤੱਰਕੀ ਦੇ ਰਾਹ 'ਚ ਰੁਕਾਵਟ ਮੰਨਿਆ ਜਾਂਦਾ ਹੈ... ਇਸ ਲਈ ਉਸ ਨੂੰ ਵੀ ਲਕਸ਼ਮੀ ਪੂਜਾ ਤੋਂ ਪਹਿਲਾ ਜਾਂ ਤਾਂ ਠੀਕ ਕਰਾਓ ਜਾਂ ਫਿਰ ਘਰ ਤੋਂ ਬਾਹਰ ਕੱਢ ਦਿਓ। ਜੇ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਮਾਂ ਲਕਸ਼ਮੀ ਪੂਜਾ ਕਰੋਗੇ ਤਾਂ ਉਨ੍ਹਾਂ ਦੀ ਕ੍ਰਿਪਾ ਜ਼ਰੂਰ ਮਿਲੇਗੀ।

-ਘਰ ਦੇ ਕਿਸੇ ਵੀ ਮੈਂਬਰ ਨੂੰ ਸ਼ਾਮ ਦੇ ਸਮੇਂ ਭਾਵ ਸ਼ਾਮ ਨੂੰ ਨਹੀਂ ਸੌਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਇਹ ਭਗਤੀ ਦਾ ਸਮਾਂ ਹੈ। ਇਸ ਸਮੇਂ ਕਿਸੇ ਨੂੰ ਸੌਣਾ ਨਹੀਂ ਚਾਹੀਦਾ। ਇਸ ਸਮੇਂ ਸਾਰੇ ਦੇਵੀ-ਦੇਵਤੇ ਕਾਰਜਸ਼ੀਲ ਹਨ। ਜੇਕਰ ਇਸ ਸਮੇਂ ਦੌਰਾਨ ਕੋਈ ਵਿਅਕਤੀ ਸੌਂਦਾ ਹੈ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਅਜਿਹੇ 'ਚ ਘਰ ਦਾ ਕੋਈ ਵੀ ਮੈਂਬਰ ਸੁਸਤੀ 'ਚ ਨਹੀਂ ਰਹਿਣਾ ਚਾਹੀਦਾ।

- ਸ਼ਾਮ ਦੀ ਪੂਜਾ ਸਮੇਂ ਜੇਕਰ ਕੋਈ ਭਿਖਾਰੀ ਤੁਹਾਡੇ ਦਰਵਾਜ਼ੇ 'ਤੇ ਆਉਂਦਾ ਹੈ, ਤਾਂ ਉਸ ਨੂੰ ਖਾਲੀ ਹੱਥ ਵਾਪਸ ਨਹੀਂ ਆਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਭਿਖਾਰੀ ਦੂਤਾਂ ਦੇ ਰੂਪ ਵਿੱਚ ਤੁਹਾਡੇ ਦਰਵਾਜ਼ੇ 'ਤੇ ਆਉਂਦੇ ਹਨ। ਉਨ੍ਹਾਂ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਾਨ ਦੇ ਕੇ ਵਿਦਾ ਕਰਨਾ ਚਾਹੀਦਾ ਹੈ।

-PTC News

Related Post