ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ BSF ਜਵਾਨ ਸਮੇਤ 5 ਨੂੰ ਕੀਤਾ ਕਾਬੂ

By  Shanker Badra June 26th 2019 07:17 PM

ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ BSF ਜਵਾਨ ਸਮੇਤ 5 ਨੂੰ ਕੀਤਾ ਕਾਬੂ:ਅੰਮ੍ਰਿਤਸਰ : ਅੰਮ੍ਰਿਤਸਰ 'ਚ ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ ਬੀਐੱਸਐੱਫ (BSF) ਦੇ ਜਵਾਨ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਫੜੇ ਗਏ ਮੁਲਜ਼ਮਾਂ ਕੋਲੋਂ ਇੱਕ ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਬੀਐੱਸਐੱਫ ਦਾ ਜਵਾਨ ਦਾਊ ਦੇ ਪੋਸਟ 'ਤੇ ਡਿਊਟੀ ਕਰ ਚੁੱਕਾ ਹੈ।

Special Task Force heroin smuggling case BSF jawan including 5 arrested ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ BSF ਜਵਾਨ ਸਮੇਤ 5 ਨੂੰ ਕੀਤਾ ਕਾਬੂ

ਬੀਐੱਸਐੱਫ ਦਾ ਜਵਾਨ ਸੁਨੀਲ ਕੁਮਾਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਹ ਸਾਲ 2016 ਤੋਂ ਪੰਜਾਬ 'ਚ ਤਾਇਨਾਤ ਹੈ। ਹੁਣ ਤੱਕ ਦੀ ਪੁਲਿਸ ਜਾਂਚ ਵਿਚ ਪਤਾ ਚੱਲਿਆ ਹੈ ਕਿ ਬਾਰਡਰ 'ਤੇ ਸਰਦੀਆਂ 'ਚ ਧੁੰਦ 'ਚ ਗਸ਼ਤ ਦੌਰਾਨ ਇਕ ਖੇਤ 'ਚੋਂ ਹੈਰੋਇਨ ਦੇ ਤਿੰਨ ਪੈਕਟ ਪਏ ਮਿਲੇ ਸਨ। ਉਸ ਨੇ ਹੈਰੋਇਨ ਨੂੰ ਵਿਭਾਗ ਨੂੰ ਸੌਂਪਣ ਦੀ ਬਜਾਏ ਕੁਆਰਟਰ ਲਿਆ ਕੇ ਰੱਖ ਲਿਆ ਸੀ। ਉਸ ਦਾ ਇਰਾਦਾ ਹੈਰੋਇਨ ਵੇਚ ਕੇ ਪੈਸੇ ਕਮਾਉਣ ਦਾ ਸੀ।ਇਸੇ ਦੌਰਾਨ ਜਦੋਂ ਉਸ ਨੇ ਕੁਝ ਸਥਾਨਕ ਲੋਕਾਂ ਨੂੰ ਹੈਰੋਇਨ ਵੇਚੀ ਤਾਂ ਉਹ ਪੁਲਿਸ 'ਤੇ ਹੱਥੇ ਚੜ੍ਹ ਗਿਆ।

Special Task Force heroin smuggling case BSF jawan including 5 arrested ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ BSF ਜਵਾਨ ਸਮੇਤ 5 ਨੂੰ ਕੀਤਾ ਕਾਬੂ

ਇਸ ਤੋਂ ਇਲਾਵਾ ਪੁਲਿਸ ਨੇ ਸਥਾਨਕ ਨਿਵਾਸੀ ਗੌਰਵ ਸ਼ਰਮਾ, ਅਸ਼ਵਨੀ ਕੁਮਾਰ, ਪਵਨ ਕੁਮਾਰ ਤੇ ਰਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਇਨ੍ਹਾਂ ਲੋਕਾਂ ਨੇ ਹੀ ਸੁਨੀਲ ਤੋਂ ਹੈਰੋਇਨ ਖ਼ਰੀਦੀ ਸੀ।ਪੁਲਿਸ ਨੇ ਪਹਿਲਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਸੁਨੀਲ ਦਾ ਨਾਂ ਲਿਆ।ਇਸ ਤੋਂ ਬਾਅਦ ਜਾਂਚ-ਪੜਤਾਲ ਤੋਂ ਬਾਅਦ ਸਨੀਲ ਨੂੰ ਗ੍ਰਿਫ਼ਤਾਰ ਕਰ ਲਿਆ।

-PTCNews

Related Post