ਇੱਕ ਅਜਿਹਾ ਸ਼ਹਿਰ, ਜਿੱਥੇ ਮੱਕੜੀਆਂ ਨੇ ਕਰ ਲਿਆ ਕਬਜ਼ਾ ਤੇ ਫਿਰ ਕੀ ਹੋਇਆ ਦੇਖੋ!! 

By  Joshi September 23rd 2018 02:10 PM -- Updated: September 23rd 2018 02:13 PM

Spider web city Greece : ਮੱਕੜੀਆਂ ਨੇ ਕਰ ਲਿਆ ਕਬਜ਼ਾ ਤੇ ਫਿਰ ਕੀ ਹੋਇਆ ਦੇਖੋ ਕੀ ਤੁਸੀਂ ਕੋਈ ਅਜਿਹਾ ਸ਼ਹਿਰ ਦੇਖਿਆ ਹੈ, ਜਿੱਥੇ ਇਨਸਾਨਾਂ ਦਾ ਕਬਜ਼ਾ ਨਾ ਹੋ ਕੇ ਮੱਕੜੀਆਂ ਨੇ ਆਪਣਾ ਰਾਜ ਚਲਾ ਰੱਖਿਆ ਹੈ?? ਜੀ ਹਾਂ, ਇਹ ਹਕੀਕਤ ਹੈ ਅਤੇ ਇਹ ਗੱਲ ਹੈ ਗ੍ਰੀਸ ਦੇ ਕਸਬੇ ਏਤੋਲਿਕੋ ਦੀ। ਇਸ ਸ਼ਹਿਰ ਵਿੱਚ ਮੱਕੜੀਆਂ ਨੇ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ ਅਤੇ ਆਲਮ ਇਹ ਹੈ ਕਿ ਹਰ ਪਾਸੇ ਜਿੱਥੇ ਦੇਖੋ ਬਸ ਮੱਕੜੀਆਂ ਦੇ ਜਾਲੇ ਨਜ਼ਰ ਆਉਂਦੇ ਹਨ। Spider web city Greeceਚਾਰੋਂ ਤਰਫ ਮੱਕੜੀਆਂ ਦੇ ਬਣਾਏ ਹੋਏ ਸਫੈਦ ਅਤੇ ਕਾਲੇ-ਚਿੱਟੇ ਰੰਗ ਦੇ ਜਾਲੇ ਦਿਖਾਈ ਦਿੰਦੇ ਹਨ। ਸਿਰਫ ਇੰਨ੍ਹਾਂ ਹੀ ਨਹੀਂ,  ਰੁੱਖਾਂ, ਘਾਹ, ਪਾਰਕ, ਬੈਂਚਾਂ, ਝਾੜੀਆਂ ਅਤੇ ਕਿਸ਼ਤੀਆਂ ਤੱਕ 'ਤੇ ਵੀ ਮਾਕੜੀਆਂ ਦਾ ਜਾਲ ਵਿਛਿਆ ਹੋਇਆ ਹੈ। ਇਹ ਤਸਵੀਰਾਂ ਨਾਮੀ ਫੋਟੋਗ੍ਰਾਫਰ Giannis Giannakopoulos ਵੱਲੋਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ,  ਇੱਕ ਵਿਸ਼ੇਸ਼ ਮੱਕੜੀਆਂ ਦੀ ਪ੍ਰਜਾਤੀ ਜਿੰਨ੍ਹਾਂ ਨੂੰ ਕਿ ਸਫੈਦ ਮੱਕੜ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਨਾਮ ਟੈਰਾਨਗਾਥਾ ਜੀਨਸ ਵੀ ਹੈ। ਦੇਖਣ ਨੂੰ ਣ ਹੌਲੇ ਅਤੇ ਛੋਟੇ ਇਹ ਮੱਕੜ ਜਮੀਨ ਤੋਂ ਜ਼ਿਆਦਾ ਤੇਜ਼ੀ ਨਾਲ ਪਾਣੀ ਵਿੱਚ ਚੱਲਦੇ ਹਨ। Spider web city Greeceਖਾਸ ਗੱਲ ਹੈ ਕਿ ਇਹ ਮੱਕੜੀਆਂ ਇਨਸਾਨਾਂ ਲਈ ਨੁਕਸਾਨਦੇਹ ਨਹੀਂ ਹੁੰਦੇ ਹਨ।  ਆਪਣੇ ਆਪ ਨੂੰ ਖਿੱਚ ਕੇ ਲੰਬਾ ਕਰਨ ਦੇ ਸਮਰੱਥ ਇਹ ਮੱਕੜ ਪ੍ਰਜਾਤੀ ਸਟ੍ਰੇਚ ਸਪਾਈਡਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ।

Related Post