ਸਟੀਵ ਸਮਿਥ ਨੇ ਰਚਿਆ ਇਤਿਹਾਸ, ਤੋੜਿਆ ਟੈਸਟ ਕ੍ਰਿਕਟ ਦਾ 73 ਸਾਲ ਪੁਰਾਣਾ ਰਿਕਾਰਡ !

By  Jashan A November 30th 2019 04:51 PM

ਸਟੀਵ ਸਮਿਥ ਨੇ ਰਚਿਆ ਇਤਿਹਾਸ, ਤੋੜਿਆ ਟੈਸਟ ਕ੍ਰਿਕਟ ਦਾ 73 ਸਾਲ ਪੁਰਾਣਾ ਰਿਕਾਰਡ !,ਨਵੀਂ ਦਿੱਲੀ: ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਟੈਸਟ ਕ੍ਰਿਕਟ 'ਚ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦਰਅਸਲ, ਸਟੀਵ ਨੇ ਆਪਣੇ ਟੈਸਟ ਕਰੀਅਰ ਦੀਆਂ ਸਭ ਤੋਂ ਤੇਜ਼ੀ ਨਾਲ 7000 ਦੌੜਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਅਜਿਹਾ ਕੀਰਤੀਮਾਨ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।

Steve Smith ਉਨ੍ਹਾਂ ਨੇ ਸਾਲ 1946 'ਚ ਹਾਮੰਡ ਵਲੋਂ ਬਣਾਏ ਰਿਕਾਰਡ ਨੂੰ ਤੋੜਿਆ ਹੈ।ਇਸ ਦੇ ਨਾਲ ਹੀ ਉਹ ਆਸਟ੍ਰੇਲੀਆ ਲਈ ਸਭ ਤੋਂ ਵਧੇਰੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਡਾਨ ਬ੍ਰੈਡਮੈਨ ਨੂੰ ਪਛਾੜ ਕੇ 11ਵੇਂ ਸਥਾਨ 'ਤੇ ਆ ਗਏ ਹਨ।

ਹੋਰ ਪੜ੍ਹੋ:ਨਾਈਜ਼ੀਰੀਆ 'ਚ ਆਰਮੀ ਬੇਸ 'ਤੇ ਮੁੜ ਹੋਇਆ ਅੱਤਵਾਦੀ ਹਮਲਾ, 40 ਫ਼ੌਜੀ ਸ਼ਹੀਦ

Steve Smith ਤੁਹਾਨੂੰ ਦੱਸ ਦੇਈਏ ਕਿ ਸਮਿਥ ਨੇ ਪਾਕਿਸਤਾਨ ਖਿਲਾਫ ਦੂਜੇ ਟੈਸਟ ਮੈਚ 'ਚ ਇੱਕ ਰਨ ਲੈ ਕੇ 7000 ਦੌੜਾਂ ਦੇ ਅੰਕੜੇ ਨੂੰ ਛੂਹਿਆ ਅਤੇ ਇੰਗਲੈਂਡ ਦੇ ਵੇਲੀ ਹਾਮੰਡ ਦਾ 73 ਸਾਲ ਪੁਰਾਣਾ ਰਿਕਾਰਡ ਤੋੜਿਆ। ਹਾਮੰਡ ਨੇ 131 ਪਾਰੀਆਂ 'ਚ 7000 ਦੌੜਾਂ ਪੂਰੀਆਂ ਕੀਤੀਆਂ ਸਨ, ਜਦੋਂਕਿ ਸਮਿਥ ਦੀ ਇਹ 126ਵੀਂ ਪਾਰੀ ਸੀ।

-PTC News

Related Post