Sat, Dec 20, 2025
Whatsapp

Amarnath Yatra: ਸ਼੍ਰੀ ਅਮਰਨਾਥ ਯਾਤਰਾ ਉੱਤੇ ਲੱਗੀ ਰੋਕ. ਪੰਚਤਰਨੀ 'ਚ ਫਸੇ ਯਾਤਰੀ, ਖ਼ਰਾਬ ਮੌਸਮ ਦਸਿੱਆ ਜਾ ਰਿਹਾ ਕਾਰਨ..

ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਗਏ ਕਈ ਸ਼ਰਧਾਲੂ ਭਾਰੀ ਬਾਰਿਸ਼ ਕਾਰਨ ਅਜੇ ਵੀ ਪੰਚਤਰਨੀ ਦੇ ਰਸਤੇ ’ਚ ਫਸੇ ਹੋਏ ਹਨ, ਜਿਨ੍ਹਾਂ ਦੇ ਅਜੇ ਤੱਕ ਵੀ ਵਾਪਸੀ ਦੀ ਕੋਈ ਉਮੀਦ ਨਹੀਂ ਲੱਗ ਰਹੀ।

Reported by:  PTC News Desk  Edited by:  Shameela Khan -- July 09th 2023 11:08 AM -- Updated: July 09th 2023 12:06 PM
Amarnath Yatra:  ਸ਼੍ਰੀ ਅਮਰਨਾਥ ਯਾਤਰਾ ਉੱਤੇ ਲੱਗੀ ਰੋਕ. ਪੰਚਤਰਨੀ 'ਚ ਫਸੇ ਯਾਤਰੀ, ਖ਼ਰਾਬ ਮੌਸਮ ਦਸਿੱਆ ਜਾ ਰਿਹਾ ਕਾਰਨ..

Amarnath Yatra: ਸ਼੍ਰੀ ਅਮਰਨਾਥ ਯਾਤਰਾ ਉੱਤੇ ਲੱਗੀ ਰੋਕ. ਪੰਚਤਰਨੀ 'ਚ ਫਸੇ ਯਾਤਰੀ, ਖ਼ਰਾਬ ਮੌਸਮ ਦਸਿੱਆ ਜਾ ਰਿਹਾ ਕਾਰਨ..

Amarnath yatra:  ਪਵਿੱਤਰ ਸ਼੍ਰੀ ਅਮਰਨਾਥ ਯਾਤਰਾ 1 ਹਫ਼ਤਾ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਜੋ ਕਿ ਖ਼ਰਾਬ ਮੌਸਮ  ਦੇ ਚੱਲਦਿਆਂ ਪਿਛਲੇ 2 ਦਿਨਾਂ ਤੋਂ ਰੁਕੀ ਹੋਈ ਹੈ । ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਗਏ ਕਈ ਸ਼ਰਧਾਲੂ ਭਾਰੀ ਬਾਰਿਸ਼ ਕਾਰਨ ਅਜੇ ਵੀ ਪੰਚਤਰਨੀ ਦੇ ਰਸਤੇ ’ਚ ਫਸੇ ਹੋਏ ਹਨ, ਜਿਨ੍ਹਾਂ ਦੇ ਅਜੇ ਤੱਕ ਵੀ ਵਾਪਸੀ ਦੀ ਕੋਈ ਉਮੀਦ ਨਹੀਂ ਲੱਗ ਰਹੀ। 


ਯਾਤਰੀਆਂ ਨੂੰ ਦਿੱਤੀ ਗਈ ਰਾਹਤ:

ਸ਼੍ਰਾਈਨ ਬੋਰਡ ਦੇ ਅਧਿਕਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਜੇਬ ’ਤੇ ਟੈਂਟਾਂ ’ਚ ਰੁਕਣ ਦਾ ਫਾਲਤੂ ਆਰਥਿਕ ਬੋਝ ਨਾ ਪਵੇ। ਇਸ ਦੇ ਲਈ ਸ਼੍ਰਾਈਨ ਬੋਰਡ ਨੇ ਮੌਸਮ ਠੀਕ ਹੋਣ ਤੱਕ ਕਿਰਾਏ ਵਿੱਚ ਵੀ ਕਮੀ ਕਰਵਾਈ ਹੈ। ਪਹਿਲਾਂ ਜਿੱਥੇ ਟੈਂਟ ਵਾਲੇ 600 ਰੁਪਏ ਰੋਜ਼ਾਨਾ ਹਰ ਯਾਤਰੀ ਤੋਂ ਲੈ ਰਹੇ ਸਨ, ਹੁਣ ਉਨ੍ਹਾਂ ਨੂੰ ਮੌਸਮ ਠੀਕ ਹੋਣ ਤੱਕ 200 ਰੁਪਏ ਰੋਜ਼ਾਨਾ ਹਰ ਯਾਤਰੀ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ। ਇਸ ਬਾਰੇ ਯਾਤਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਮੌਸਮ ਸਾਫ਼ ਹੋਣ ਦਾ ਇੰਤਜ਼ਾਰ: 

ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਡਾਇਰੈਕਟਰ ਸ਼ੇਰ ਸਿੰਘ ਅਤੇ ਯਾਤਰਾ ਅਧਿਕਾਰੀ ਮਨੀਸ਼ ਆਨੰਦ ਐੱਸ. ਪੀ. ਪੁਲਸ ਨੇ ਦੱਸਿਆ ਕਿ ਤਕਰੀਬਨ 8 ਹਜ਼ਾਰ ਯਾਤਰੀਆਂ ਨੂੰ ਖਰਾਬ ਮੌਸਮ ਦੀ ਚੇਤਾਵਨੀ ਤਹਿਤ ਅਜੇ ਪੰਚਤਰਨੀ ’ਚ ਰੋਕਿਆ ਗਿਆ ਹੈ ਪਰ ਮੌਸਮ ਸਾਫ ਹੁੰਦੇ ਹੀ ਯਾਤਰਾ ਖੋਲ੍ਹ ਦਿੱਤੀ ਜਾਵੇਗੀ। ਹਾਲ ਦੀ ਘੜੀ ਬੋਰਡ ਦੀਆਂ ਟੀਮਾਂ ਟੈਂਟਾਂ ’ਚ ਰੁਕੇ ਯਾਤਰੀਆਂ ਤੋਂ ਉਨ੍ਹਾਂ ਦਾ ਹਾਲ ਜਾਣ ਰਹੀਆਂ ਹਨ। ਟੀਮਾਂ ਲਗਾ ਕੇ ਰਸਤਾ ਸਾਫ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਇਹ ਵੀ ਪੜ੍ਹੋ: ਪਹਾੜਾਂ ਤੋਂ ਮੈਦਾਨਾਂ ਤੱਕ ਜਲ-ਥਲ ਹੋਇਆ ਉੱਤਰ ਭਾਰਤ; ਪੰਜਾਬ, ਹਰਿਆਣਾ, ਦਿੱਲੀ ਸਮੇਤ ਹੋਰ ਰਾਜਾਂ 'ਚ ਹੜ੍ਹ ਵਰਗੇ ਹਾਲਾਤ

- PTC NEWS

Top News view more...

Latest News view more...

PTC NETWORK
PTC NETWORK