ਹਾਕੀ ਖਿਡਾਰਨ ਗੁਰਜੀਤ ਕੌਰ ਪਹੁੰਚੀ ਪੰਜਾਬ, ਹੋਇਆ ਸ਼ਾਨਦਾਰ ਸਵਾਗਤ

By  Jashan A June 26th 2019 11:20 AM

ਹਾਕੀ ਖਿਡਾਰਨ ਗੁਰਜੀਤ ਕੌਰ ਪਹੁੰਚੀ ਪੰਜਾਬ, ਹੋਇਆ ਸ਼ਾਨਦਾਰ ਸਵਾਗਤ,ਸ੍ਰੀ ਅੰਮ੍ਰਿਤਸਰ ਸਾਹਿਬ: ਪਿਛਲੇ ਦਿਨੀਂ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ 'ਚ ਹੋਈ ਐੱਫ. ਆਈ. ਐੱਚ. ਵੁਮੈਨ ਸੀਰੀਜ਼ 'ਚ ਭਾਰਤੀ ਟੀਮ ਨੇ ਸੋਨ ਤਮਗ਼ਾ ਜਿੱਤ ਕੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਭਾਰਤੀ ਟੀਮ ਦੀ ਝੋਲੀ 'ਚ ਗੋਲਡ ਮੈਡਲ ਪਾਉਣ 'ਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਿਹਾ ਹੈ। ਗੁਰਜੀਤ ਕੌਰ ਅੱਜ ਪੰਜਾਬ ਪਰਤ ਆਈ ਹੈ। ਗੁਰਜੀਤ ਕੌਰ ਦਾ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਹੋਰ ਪੜ੍ਹੋ: ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ ਗੁਰਜੀਤ ਕੌਰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਿਆਦੀਆਂ ਦੀ ਰਹਿਣ ਵਾਲੀ ਹੈ ਅਤੇ ਹਵਾਈ ਅੱਡੇ 'ਤੇ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਕੇ ਉਸ ਦਾ ਸਵਾਗਤ ਕੀਤਾ ਗਿਆ। ਜ਼ਿਕਰ ਏ ਖਾਸ ਹੈ ਕਿ ਭਾਰਤੀ ਹਾਕੀ ਟੀਮ ਨੇ ਫਾਈਨਲ 'ਚ ਜਾਪਾਨ ਨੂੰ 3-1 ਨਾਲ ਹਰਾ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਸੀ ਅਤੇ ਗੁਰਜੀਤ ਕੌਰ ਨੇ ਦੋ ਗੋਲ ਕਰਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। -PTC News

Related Post