ਗੁਰੂ ਨਗਰੀ ‘ਚ ਮੀਂਹ ਕਾਰਨ ਮਾਲ ਰੋਡ 'ਤੇ ਮੁੜ ਤੋਂ ਪਿਆ ਟੋਇਆ,ਖੁੱਲ੍ਹੀ ਪ੍ਰਸ਼ਾਸਨ ਦੀ ਪੋਲ (ਵੀਡੀਓ)

By  Jashan A June 20th 2019 02:47 PM -- Updated: June 20th 2019 03:05 PM

ਗੁਰੂ ਨਗਰੀ ‘ਚ ਮੀਂਹ ਕਾਰਨ ਮਾਲ ਰੋਡ 'ਤੇ ਮੁੜ ਤੋਂ ਪਿਆ ਟੋਇਆ,ਖੁੱਲ੍ਹੀ ਪ੍ਰਸ਼ਾਸਨ ਦੀ ਪੋਲ (ਵੀਡੀਓ),ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਗੁਰੂ ਨਗਰੀ ਵਿਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।ਜਿਸ ਕਾਰਨ ਅੰਮ੍ਰਿਤਸਰ ਵਿੱਚ ਮੀਂਹ ਪੈਣ ਤੇ ਝੱਖੜ ਚੱਲਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲੀ ਹੈ।

ਪਰ ਉਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਹੀ ਨਿਗਮ ਦੀ ਪੋਲ ਖੁੱਲ ਗਈ।

ਹੋਰ ਪੜ੍ਹੋ: ਬੈਂਗਲੁਰੂ 'ਚ ਇਮਾਰਤ ਡਿੱਗਣ ਦੇ ਕਾਰਨ 1 ਦੀ ਮੌਤ, 4 ਗੰਭੀਰ ਜ਼ਖਮੀ

ਦਰਅਸਲ, ਅੱਜ ਹੋਈ ਬਾਰਿਸ਼ ਕਾਰਨ ਮਾਲ ਰੋਡ 'ਤੇ ਮੁੜ ਤੋਂ ਸੜਕ 'ਚ ਵੱਡਾ ਟੋਇਆ ਪੈ ਗਿਆ। ਜਿਸ ਕਾਰਨ ਪੂਰੀ ਸੜਕ ਪੂਰੀ ਤਰ੍ਹਾਂ ਧਸ ਗਈ।

ਇਸ ਘਟਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸੜਕ ਮੀਂਹ ਕਾਰਨ ਅੰਦਰ ਧਸ ਗਈ।

ਇਸ ਨਾਲ ਸਥਾਨਕ ਪ੍ਰਸ਼ਾਸਨ ਦੀ ਪੋਲ ਖੁੱਲ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸੇ ਥਾਂ 'ਤੇ ਵੱਡਾ ਪਾੜ ਪਿਆ ਸੀ ਤੇ 10 ਮਹੀਨੇ ਬਾਅਦ ਕੁਝ ਦੇਰ ਪਹਿਲਾਂ ਇਸ ਸੜਕ ਦੀ ਮੁਰੰਮਤ ਕੀਤੀ ਗਈ ਸੀ। ਪਰ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੀ ਪੋਲ ਖੁੱਲ ਗਈ ਹੈ।

-PTC News

Related Post