ਜਹਾਜ਼ 'ਚ ਯਾਤਰੀ ਨੂੰ ਆਇਆ ਹਾਰਟ-ਅਟੈਕ, ਫਲਾਈਟ ਰੱਦ

By  Jashan A December 23rd 2019 01:31 PM -- Updated: December 23rd 2019 01:34 PM

ਜਹਾਜ਼ 'ਚ ਯਾਤਰੀ ਨੂੰ ਆਇਆ ਹਾਰਟ-ਅਟੈਕ, ਫਲਾਈਟ ਰੱਦ,ਸ੍ਰੀ ਅੰਮ੍ਰਿਤਸਰ ਸਾਹਿਬ : ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਯਾਤਰੀ ਨੂੰ ਹਾਰਟ ਅਟੈਕ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਇੱਕ ਉਡਾਨ ਨੂੰ ਰੱਦ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਉਡਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੰਗਾਪੁਰ ਲਈ ਜਹਾਜ਼ ਨੇ ਉਡਾਨ ਭਰੀ ਤਾਂ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਫਲਾਈਟ ਵਾਪਿਸ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰਵਾ ਦਿੱਤੀ। ਫਲਾਈਟ ਰੱਦ ਹੋਣ ਕਾਰਨ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

-PTC News

Related Post