ਸ੍ਰੀ ਅਨੰਦਪੁਰ ਸਾਹਿਬ: 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ "ਸਤਲੁਜ ਹਾਫ਼" ਮੈਰਾਥਨ ਦਾ ਆਯੋਜਨ (ਤਸਵੀਰਾਂ)

By  Jashan A October 13th 2019 11:34 AM -- Updated: October 13th 2019 12:29 PM

ਸ੍ਰੀ ਅਨੰਦਪੁਰ ਸਾਹਿਬ: 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ "ਸਤਲੁਜ ਹਾਫ਼" ਮੈਰਾਥਨ ਦਾ ਆਯੋਜਨ (ਤਸਵੀਰਾਂ),ਸ੍ਰੀ ਅਨੰਦਪੁਰ ਸਾਹਿਬ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਭਰ 'ਚ ਨਹੀਂ ਬਲਕਿ ਦੁਨੀਆ 'ਚ ਵਸਦੀ ਨਾਨਕ ਨਾਮ ਲੇਵਾ ਸੰਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Marathonਸੰਗਤਾਂ ਵੱਲੋਂ ਜਿਥੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਹੀ ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਅਤੇ ਹੋਰ ਸਮਾਗਮ ਵੀ ਆਯੋਜਿਤ ਕੀਤੇ ਜਾ ਰਹੇ ਹਨ।ਅਜਿਹੇ 'ਚ ਅੱਜ ਸ੍ਰੀ ਅਨੰਦਪੁਰ ਸਾਹਿਬ 'ਚ ਵੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ "ਸਤਲੁਜ ਹਾਫ਼" ਮੈਰਾਥਨ ਦਾ ਆਯੋਜਨ ਕੀਤਾ ਗਿਆ।

ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਪਹੁੰਚੇ ਫਿਲੌਰ, ਪੀੜਤਾਂ ਨੂੰ ਖੁਦ ਵੰਡੀ ਰਾਹਤ ਸਮੱਗਰੀ (ਤਸਵੀਰਾਂ)

Marathonਇਹ ਮੈਰਾਥਨ ਸ੍ਰੀ ਅਨੰਦਪੁਰ ਸਾਹਿਬ ਦੇ ਦਾ ਗਲੋਬਲ ਪੈਡਲਰ ਕਲੱਬ ਵੱਲੋਂ ਕਰਵਾਈ ਗਈ, ਜਿਸ 'ਚ ਅਲੱਗ-ਅਲੱਗ ਉਮਰ ਦੇ ਨੌਜਵਾਨਾਂ ਵੱਲੋਂ 21,10, 5 ਅਤੇ 3 ਕਿਲੋਮੀਟਰ ਤੱਕ ਦੀ ਦੌੜ ਲਗਾਈ ਗਈ।

Marathonਇਸ ਮੈਰਾਥਨ 'ਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਨੌਜਵਾਨਾਂ ਨੂੰ ਸ਼ੁਭ ਇੱਛਾਵਾਂ ਵੀ ਦਿੱਤੀਆਂ। ਇਸ ਮੌਕੇ ਉਹਨਾਂ ਨੇ ਮੈਰਾਥਨ ਆਜੋਯਿਤ ਕਰਨ ਵਾਲੇ ਕਲੱਬ ਦਾ ਧੰਨਵਾਦ ਵੀ ਕੀਤਾ।

-PTC News

Related Post