ਸ਼੍ਰੀ ਦਰਬਾਰ ਸਾਹਿਬ ਦੇ ਪੁਰਾਣੇ ਦਰਵਾਜ਼ਿਆਂ ਬਾਰੇ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ ,ਜਥੇਦਾਰ ਨੇ ਦਿੱਤਾ ਵੱਡਾ ਬਿਆਨ

By  Shanker Badra October 16th 2018 11:31 AM

ਸ਼੍ਰੀ ਦਰਬਾਰ ਸਾਹਿਬ ਦੇ ਪੁਰਾਣੇ ਦਰਵਾਜ਼ਿਆਂ ਬਾਰੇ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ ,ਜਥੇਦਾਰ ਨੇ ਦਿੱਤਾ ਵੱਡਾ ਬਿਆਨ:ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਪਿਛਲੇ ਦਿਨੀਂ ਨਵੇਂ ਦਰਵਾਜ਼ੇ ਸਜਾਏ ਗਏ ਸਨ।ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੱਗੇ ਪੁਰਾਣੇ ਦਰਵਾਜਿਆਂ ਨੂੰ ਉਤਾਰ ਕੇ ਸੰਗਤਾਂ ਦੇ ਦਰਸ਼ਨਾਂ ਲਈ ਪਰਿਕਰਮਾ 'ਚ ਰੱਖਣ ਦਾ ਫੈਸਲਾ ਕੀਤਾ ਗਿਆ ਸੀ।ਉਥੇ ਹੀ ਸੋਸ਼ਲ ਮੀਡੀਆ 'ਤੇ ਇੰਨ੍ਹਾਂ ਦਰਵਾਜਿਆਂ ਦੇ ਉਤਾਰੇ ਜਾਣ ਤੋਂ ਬਾਅਦ ਅਫਵਾਹ ਫੈਲ ਰਹੀ ਹੈ ਕਿ ਇਹ ਦਰਵਾਜੇ ਸੋਮਨਾਥ ਮੰਦਿਰ ਨਾਲ ਸਬੰਧਤ ਹਨ ਜੋ ਹੁਣ ਵਾਪਸ ਕਰ ਦਿੱਤੇ ਗਏ ਹਨ।

ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੰਨ੍ਹਾਂ ਅਫਵਾਹਾਂ ਨੂੰ ਸਿਰੇ ਨ ਉ ਨਕਾਰ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੋਈ ਵਹਿਮ ਭਰਮ ਹੋਵੇ ਤਾਂ ਉਹ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆ ਕੇ ਇੰਨ੍ਹਾਂ ਦਰਵਾਜ਼ਿਆਂ ਦੇ ਦਰਸ਼ਨ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇੰਨ੍ਹਾਂ ਦਰਵਾਜਿਆਂ ਬਾਬਤ ਕਿਸੇ ਨੇ ਭਰਮ ਭੁਲੇਖਾ ਫੈਲਾ ਦਿੱਤਾ।

ਜ਼ਿਕਰਯੋਗ ਹੈ ਕਿ ਪੁਰਾਣੇ ਦਰਵਾਜ਼ਿਆਂ ਦੀ ਖਰਾਬ ਹਾਲਤ ਕਾਰਨ ਉਨ੍ਹਾਂ ਨੂੰ 8 ਸਾਲ ਪਹਿਲਾਂ ਮੁਰੰਮਤ ਲਈ ਉਤਾਰ ਦਿੱਤਾ ਗਿਆ ਸੀ ਅਤੇ ਮੁਰੰਮਤ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਨਵੇਂ ਦਰਵਾਜ਼ੇ ਸਥਾਪਿਤ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ।ਇਸੇ ਤਹਿਤ ਹੁਣ ਦਰਸ਼ਨੀ ਡਿਉੜੀ 'ਚ ਨਵੇਂ ਦਰਵਾਜ਼ੇ ਸਥਾਪਿਤ ਕੀਤੇ ਗਏ ਹਨ।

-PTCNews

Related Post